ਬਜਟ 2022,

ਇੱਕ ਵਧੇਰੇ ਮਜ਼ਬੂਤ ਬੀ ਸੀ ਦਾ ਨਿਰਮਾਣ ਕਰਨਾ ਜਿੱਥੇ ਕੋਈ ਪਿੱਛੇ ਨਾ ਰਹਿ ਜਾਏ

ਲੋਕਾਂ ਨੂੰ ਪਹਿਲ ਦੇਣ ਨਾਲ ਇੱਕ ਵਧੇਰੇ ਮਜ਼ਬੂਤ ਸਮਾਜ ਦਾ ਨਿਰਮਾਣ
ਸਿਹਤ ਸੰਭਾਲ, ਬਾਲ ਸੰਭਾਲ ਅਤੇ ਰਿਹਾਇਸ਼ ਵਰਗੀਆਂ ਸੇਵਾਵਾਂ ਜਿਨ੍ਹਾਂ 'ਤੇ ਲੋਕ ਨਿਰਭਰ ਕਰਦੇ ਹਨ ਰਾਹੀਂ ਇਸ ਮਹਾਮਾਰੀ ਅਤੇ ਹਾਲੀਆ ਜਲਵਾਯੂ-ਸਬੰਧਤ ਆਫ਼ਤਾਂ ਦੌਰਾਨ ਬ੍ਰਿਟਿਸ਼ ਕੋਲੰਬੀਆ ਨਿਵਾਸੀਆਂ ਦੀ ਮਦਦ ਕੀਤੀ ਗਈ ਹੈ। ਬਜਟ 2022 ਇਨ੍ਹਾਂ ਸ਼ਕਤੀਆਂ ਨੂੰ ਮਜ਼ਬੂਤ ਕਰਦਾ ਹੈ ਅਤੇ ਉਹ ਸਭ ਕੁਝ ਬਰਕਰਾਰ ਰੱਖਦਾ ਹੈ ਜੋ ਸਹੀ ਹੈ: ਲੋਕਾਂ ਨੂੰ ਪਹਿਲ ਦੇਣਾ।

ਸਾਡੇ ਭਵਿੱਖ ਲਈ ਇੱਕ ਵਧੇਰੇ ਮਜ਼ਬੂਤ ਵਾਤਾਵਰਣ ਦਾ ਨਿਰਮਾਣ
ਜੰਗਲੀ ਅੱਗਾਂ, ਹੜ੍ਹਾਂ ਅਤੇ ਅੱਤ ਦੀ ਗਰਮੀ ਨੇ ਬ੍ਰਿਟਿਸ਼ ਕੋਲੰਬੀਆ ਨਿਵਾਸੀਆਂ ਲਈ ਚੁਣੌਤੀਆਂ ਪੇਸ਼ ਕੀਤੀਆਂ ਹਨ ਅਤੇ ਬੀ ਸੀ ਲਈ ਇੱਕ ਘੱਟ ਕਾਰਬਨ ਵਾਲਾ ਭਵਿੱਖ ਨਿਸ਼ਚਿਤ ਕਰਨ ਦੀ ਲੋੜ 'ਤੇ ਇੱਕ ਵਾਰ ਫੇਰ ਜ਼ੋਰ ਦਿੱਤਾ ਹੈ। ਬਜਟ 2022 ਰਾਹੀਂ ਜਲਵਾਯੂ ਪਰਿਵਰਤਨ ਨਾਲ ਮੁਕਾਬਲਾ ਕਰਨ ਲਈ, ਹਾਲੀਆ ਆਫ਼ਤਾਂ ਤੋਂ ਬਿਹਤਰ ਢੰਗ ਨਾਲ ਪੁਨਰ-ਨਿਰਮਾਣ ਕਰਨ ਲਈ, ਅਤੇ ਇਹ ਨਿਸ਼ਚਿਤ ਕਰਨ ਲਈ ਮਦਦ ਮਿਲੇਗੀ ਕਿ ਪੂਰੇ ਬੀ ਸੀ ਵਿੱਚ ਲੋਕ ਅਤੇ ਭਾਈਚਾਰੇ ਭਵਿੱਖ ਵਿੱਚ ਆਉਣ ਵਾਲੀਆਂ ਆਫ਼ਤਾਂ ਤੋਂ ਸੁਰੱਖਿਅਤ ਰਹਿਣ।

ਹਰ ਕਿਸੇ ਲਈ ਇੱਕ ਵਧੇਰੇ ਮਜ਼ਬੂਤ ਆਰਥਕਤਾ ਦਾ ਨਿਰਮਾਣ
ਸਾਡੇ ਕੋਲ ਬ੍ਰਿਟਿਸ਼ ਕੋਲੰਬੀਆ ਦੇ ਆਰਥਕ ਭਵਿੱਖ ਲਈ ਇੱਕ ਦੂਰ-ਦ੍ਰਿਸ਼ਟੀ ਹੈ: ਇਕ ਸਮਾਵੇਸ਼ੀ, ਸਥਿਰ ਅਤੇ ਨਵੀਨਤਾਕਾਰੀ ਆਰਥਕਤਾ ਜੋ ਹਰ ਇੱਕ ਲਈ ਕੰਮ ਕਰੇ। ਬਜਟ 2022 ਰਾਹੀਂ ਇਹ ਨਿਸ਼ਚਿਤ ਕਰਨ ਵਿੱਚ ਮਦਦ ਮਿਲੇਗੀ ਕਿ ਪੂਰੇ ਬੀ ਸੀ ਵਿੱਚ ਲੋਕ ਅੱਜ ਅਤੇ ਭਵਿੱਖ ਵਿੱਚ, ਇੱਕ ਵਿਕਸਤ ਹੋ ਰਹੀ ਆਰਥਕਤਾ ਤੋਂ ਲਾਭ ਉਠਾਉਣ ਦੀ ਸਥਿਤੀ ਵਿੱਚ ਆ ਸਕਣ।
ਬਜਟ ਸਮੱਗਰੀ
ਬਜਟ ਭਾਸ਼ਣ
ਬ੍ਰਿਟਿਸ਼ ਕੋਲੰਬੀਆ ਦੀ ਵਿਧਾਨ ਸਭਾ ਵਿੱਚ ਵਿੱਤ ਮੰਤਰੀ ਦਾ ਸੰਬੋਧਨ।
ਬਜਟ ਨਿਊਜ਼ ਰਿਲੀਜ਼
(22 ਫ਼ਰਵਰੀ, 2022)
ਸਮਾਚਾਰ ਮਾਧਿਅਮਾਂ ਨੂੰ ਭੇਜਿਆ ਗਿਆ ਬਜਟ ਦਾ ਸੰਖੇਪ ਵੇਰਵਾ।
ਬਜਟ ਦੇ ਮੁੱਖ ਅੰਸ਼
ਬਜਟ 2022 ਦਾ ਪਾਠਕ-ਅਨੁਕੂਲ, ਆਸਾਨ ਭਾਸ਼ਾ ਵਿੱਚ ਸੰਖੇਪ ਵੇਰਵਾ।
ਰਣਨੀਤਕ ਯੋਜਨਾ
ਸਰਕਾਰ ਦੀ ਰਣਨੀਤਕ ਯੋਜਨਾ, ਜਿਸ ਰਾਹੀਂ ਬ੍ਰਿਟਿਸ਼ ਕੋਲੰਬੀਆ ਦੇ ਸੂਬੇ ਲਈ ਬੇਹੱਦ ਮਹੱਤਵਪੂਰਣ ਦੂਰ-ਦ੍ਰਿਸ਼ਟੀ, ਟੀਚੇ ਅਤੇ ਤਰਜੀਹੀ ਕਦਮ ਨਿਰਧਾਰਤ ਕੀਤੇ ਗਏ ਹਨ।
ਮੀਡੀਆ ਪੇਸ਼ਕਾਰੀ ਵੇਖੋ
ਸਮਾਚਾਰ ਮਾਧਿਅਮਾਂ ਅਤੇ ਸਾਂਝੇਦਾਰਾਂ ਲਈ ਵਿੱਤ ਮੰਤਰੀ ਦੀ ਸਲਾਈਡ ਪੇਸ਼ਕਾਰੀ।
ਡਾਊਨਲੋਡ ਕਰਨ ਹਿਤ ਹੋਰ ਸਮੱਗਰੀ
ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਸਾਡੀ ਯੋਜਨਾ ਬਾਰੇ ਹੋਰ ਜਾਣੋ।

ਲੋਕਾਂ ਨੂੰ ਪਹਿਲ ਦੇਣ ਨਾਲ ਇੱਕ ਵਧੇਰੇ ਮਜ਼ਬੂਤ ਸਮਾਜ ਦਾ ਨਿਰਮਾਣ
ਸਿਹਤ ਅਤੇ ਮਾਨਸਕ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨਾ
ਅਸੀਂ ਇਹ ਨਿਸ਼ਚਿਤ ਕਰ ਰਹੇ ਹਾਂ ਕਿ ਨਵੇਂ ਅਰਜੈਂਟ ਅਤੇ ਪ੍ਰਾਇਮਰੀ ਕੇਅਰ ਸੈਂਟਰ ਬਣਾ ਕੇ, ਐਮਰਜੈਂਸੀ ਕਾਲਾਂ ਲਈ ਉਡੀਕ ਅਤੇ ਕਾਰਵਾਈ ਦਾ ਸਮਾਂ ਘਟਾ ਕੇ, ਅਤੇ ਕੋਵਿਡ-19 ਪ੍ਰਤੀ ਚੱਲ ਰਹੀ ਕਾਰਵਾਈ ਨੂੰ ਜਾਰੀ ਰੱਖ ਕੇ, ਅਤੇ ਹੋਰ ਚੀਜ਼ਾਂ ਕਰ ਕੇ, ਲੋਕਾਂ ਨੂੰ ਉਨ੍ਹਾਂ ਨੂੰ ਲੋੜੀਂਦੀ ਸਿਹਤ ਸੰਭਾਲ ਹਾਸਲ ਹੋ ਸਕੇ।
ਕਿਫ਼ਾਇਤੀ, ਪਹੁੰਚਯੋਗ, ਗੁਣਵੱਤਾ ਪੂਰਣ ਬਾਲ ਸੰਭਾਲ
ਅਸੀਂ ਸਾਡੀ $10/ਦਿਨ ਦੀ ਬਾਲ ਸੰਭਾਲ ਵੱਲ ਪ੍ਰਗਤੀ ਕਰ ਰਹੇ ਹਾਂ ਜਿਸ ਲਈ ਪਰਿਵਾਰਾਂ ਲਈ ਖ਼ਰਚੇ ਵਿੱਚ ਵੱਡੀ ਕਮੀ ਕੀਤੀ ਜਾ ਰਹੀ ਹੈ ਅਤੇ 40,000 ਨਵੀਆਂ, ਲਾਈਸੈਂਸਸ਼ੁਦਾ ਬਾਲ ਸੰਭਾਲ ਥਾਂਵਾਂ ਬਣਾਈਆਂ ਜਾ ਰਹੀਆਂ ਹਨ ਤਾਂ ਕਿ ਹਰ ਕਿਸੇ ਨੂੰ ਉਨ੍ਹਾਂ ਨੂੰ ਲੋੜੀਂਦੀ ਦੇਖਭਾਲ ਹਾਸਲ ਹੋ ਸਕੇ।
ਇੱਕ ਵਧ ਫੁੱਲ ਰਹੇ ਸੂਬੇ ਲਈ ਬੁਨਿਆਦੀ ਢਾਂਚੇ ਦਾ ਨਿਰਮਾਣ
ਰਿਕਾਰਡ ਪੱਧਰ ਤੇ ਕੀਤੇ ਗਏ $27.4 ਬਿਲੀਅਨ ਦੇ ਨਿਵੇਸ਼ ਨਾਲ, ਅਸੀਂ ਸਕੂਲਾਂ, ਹਸਪਤਾਲਾਂ, ਰਿਹਾਇਸ਼ਾਂ, ਟ੍ਰਾਂਜ਼ਿਟ, ਹਾਈਵੇ ਅਤੇ ਪੁਲਾਂ ਦਾ ਨਿਰਮਾਣ ਕਰ ਰਹੇ ਹਾਂ ਜਿਸ ਦੀ ਸਾਨੂੰ ਸਾਡੇ ਵਿਕਾਸ ਅਤੇ ਆਰਥਕ ਮਜ਼ਬੂਤੀ ਲਈ ਲੋੜ ਹੈ, ਅਤੇ ਉਸ ਦੇ ਨਾਲ ਨਾਲ, ਪੂਰੇ ਸੂਬੇ ਵਿੱਚ 100,000 ਨੌਕਰੀਆਂ ਪੈਦਾ ਕਰਨ ਵਿੱਚ ਮਦਦ ਦੇ ਰਹੇ ਹਾਂ।
ਅਰਥ ਪੂਰਣ ਮੇਲ-ਮਿਲਾਪ
ਅਰਥ ਪੂਰਣ ਮੇਲ-ਮਿਲਾਪ ਨੂੰ ਮਜ਼ਬੂਤ ਕੀਤਾ ਜਾਏਗਾ ਜਿਸ ਲਈ ਮੂਲਵਾਸੀ ਲੋਕਾਂ ਅਤੇ ਭਾਈਚਾਰਿਆਂ ਦੀ ਸਹਾਇਤਾ ਲਈ ਨਿਵੇਸ਼ ਕੀਤੇ ਜਾਣਗੇ, ਜਿਸ ਵਿੱਚ 15 ਫਸਟ ਨੇਸ਼ਨਜ਼ ਪ੍ਰਾਇਮਰੀ ਕੇਅਰ ਸੈਂਟਰ, ਸੱਭਿਆਚਾਰ-ਅਧਾਰਤ, ਸਮਾਵੇਸ਼ੀ ਬਾਲ ਸੰਭਾਲ, ਅਤੇ ਇੱਕ ਨਵਾਂ ਡੈਕਲੇਰੇਸ਼ਨ ਐਕਟ ਸੈਕਰੇਟ੍ਰੀਏਟ ਬਣਾਉਣਾ ਸ਼ਾਮਲ ਹੈ।
ਕਿਫ਼ਾਇਤੀ ਘਰਾਂ ਦਾ ਵਧੇਰੇ ਨਿਰਮਾਣ
ਅਸੀਂ ਬੀ ਸੀ ਵਿੱਚ ਲੋਕਾਂ ਲਈ 32,000 ਕਿਫ਼ਾਇਤੀ ਘਰਾਂ ਦਾ ਨਿਰਮਾਣ ਕਰ ਰਹੇ ਹਾਂ ਜੋ ਮੁਕੰਮਲ ਹੋ ਚੁੱਕੇ ਹਨ ਜਾਂ 2017 ਤੋਂ ਉਸਾਰੀ ਅਧੀਨ ਹਨ, ਅਤੇ 10-ਸਾਲਾ ਯੋਜਨਾ, ਹੋਮਜ਼ ਫੌਰ ਬੀ ਸੀ, ਜੋ 2018 ਵਿੱਚ ਸ਼ੁਰੂ ਕੀਤੀ ਗਈ ਸੀ, ਲਈ ਮਾਲੀ ਮਦਦ ਦੇਣਾ ਜਾਰੀ ਰੱਖ ਰਹੇ ਹਾਂ।
ਬੇਘਰੀ ਦੀ ਰੋਕਥਾਮ ਅਤੇ ਉਸ ਪ੍ਰਤੀ ਕਾਰਵਾਈ
ਅਸੀਂ ਇਸ ਵਿੱਚ ਸੁਧਾਰ ਕਰ ਰਹੇ ਹਾਂ ਕਿ ਅਸੀਂ ਬੇਘਰੀ ਦੀ ਰੋਕਥਾਮ ਅਤੇ ਉਸ ਪ੍ਰਤੀ ਕਾਰਵਾਈ ਕਿਵੇਂ ਕਰੀਏ, ਜਿਸ ਲਈ ਦੇਖਭਾਲ ਅਧੀਨ ਨੌਜਵਾਨਾਂ ਨੂੰ ਬਿਹਤਰ ਸਹਾਇਤਾ ਸਾਧਨ ਮਿਲਣਗੇ, 3,000 ਨਵੇਂ ਰੈਂਟ ਸਪਲੀਮੈਂਟ ਦਿੱਤੇ ਜਾਣਗੇ, ਅਤੇ ਪੂਰੇ ਸੂਬੇ ਵਿੱਚ 20 ਨਵੇਂ ਕੰਪਲੈਕਸ ਕੇਅਰ ਹਾਊਸਿੰਗ ਸਥਾਨ ਬਣਾਏ ਜਾਣਗੇ ਤਾਂ ਕਿ ਸਭ ਤੋਂ ਵੱਧ ਪੇਚੀਦਾ ਲੋੜਾਂ ਵਾਲੇ ਲੋਕਾਂ ਦੀ ਮਦਦ ਕੀਤੀ ਜਾ ਸਕੇ।
ਜਲਵਾਯੂ ਪਰਿਵਰਤਨ ਦਾ ਮੁਕਾਬਲਾ
ਸ਼ੁੱਧ ਊਰਜਾ ਅਤੇ ਸ਼ੁੱਧ ਢੋਆ-ਢੁਆਈ ਨੂੰ ਲੋਕਾਂ ਲਈ ਵਧੇਰੇ ਕਿਫ਼ਾਇਤੀ ਵਿਕਲਪ ਬਣਾਉਣ ਲਈ ਛੋਟਾਂ ਅਤੇ ਟੈਕਸ ਵਿੱਚ ਤਬਦੀਲੀਆਂ ਰਾਹੀਂ ਅਸੀਂ ਜਲਵਾਯੂ ਪਰਿਵਰਤਨ ਨਾਲ ਸੰਘਰਸ਼ ਕਰ ਰਹੇ ਹਾਂ, ਜਿਸ ਦੇ ਨਾਲ ਨਾਲ ਕਾਰੋਬਾਰ ਅਤੇ ਉਦਯੋਗ ਦੀ ਮਦਦ ਕਰ ਰਹੇ ਹਾਂ ਜਦ ਕਿ ਉਹ ਇੱਕ ਵਧੇਰੇ ਸਥਿਰ, ਵਧੇਰੇ ਸ਼ੁੱਧ ਭਵਿੱਖ ਵੱਲ ਵਧ ਰਹੇ ਹਨ।
ਲੋਕਾਂ ਅਤੇ ਭਾਈਚਾਰਿਆਂ ਦੀ ਜਲਵਾਯੂ-ਸਬੰਧਤ ਆਫ਼ਤਾਂ ਤੋਂ ਸੁਰੱਖਿਆ
ਅਸੀਂ $2.1 ਬਿਲੀਅਨ ਦਾ ਨਿਵੇਸ਼ ਕਰ ਰਹੇ ਹਾਂ ਤਾਂ ਕਿ ਲੋਕਾਂ ਅਤੇ ਭਾਈਚਾਰਿਆਂ ਦੀ ਮਦਦ ਕੀਤੀ ਜਾ ਸਕੇ ਜਦੋਂ ਉਹ ਪਿਛਲੇ ਸਾਲ ਦੇ ਹੜ੍ਹਾਂ ਅਤੇ ਜੰਗਲੀ ਅੱਗਾਂ ਤੋਂ ਹੋਏ ਨੁਕਸਾਨ ਤੋਂ ਉਭਰ ਰਹੇ ਹਨ, ਅਤੇ ਆਪਣੇ ਸੁਰੱਖਿਆ ਸਾਧਨਾਂ ਨੂੰ ਮਜ਼ਬੂਤ ਕਰ ਰਹੇ ਹਨ, ਤਾਂ ਕਿ ਇਹ ਨਿਸ਼ਚਿਤ ਕੀਤਾ ਜਾ ਸਕੇ ਕਿ ਉਹ ਭਵਿੱਖ ਦੀਆਂ ਆਫ਼ਤਾਂ ਤੋਂ ਸੁਰੱਖਿਅਤ ਰਹਿਣ।
ਵਧੇਰੇ ਮਜ਼ਬੂਤ ਆਰਥਕਤਾ
ਅਸੀਂ ਸਟਰੌਂਗਰ ਬੀਸੀ ਆਰਥਕ ਯੋਜਨਾ ਨੂੰ ਮਜ਼ਬੂਤ ਬਣਾ ਰਹੇ ਹਾਂ, ਜਿਸ ਰਾਹੀਂ ਲਾਈਫ਼ ਸਾਇੰਸਜ਼, ਉਤਪਾਦਨ ਅਤੇ ਖੇਤੀਬਾੜੀ ਵਰਗੇ ਵਿਕਸਤ ਹੋ ਰਹੇ ਖੇਤਰਾਂ ਵਿੱਚ ਅਤੇ ਇੱਕ ਚਿਰ-ਸਥਾਈ, ਵਿਵਿਧ ਅਤੇ ਨਵੀਨਤਾਕਾਰੀ ਆਰਥਕਤਾ, ਜੋ ਲੋਕਾਂ ਨੂੰ ਲਾਭ ਪਹੁੰਚਾਉਂਦੀ ਹੈ ਅਤੇ ਜਲਵਾਯੂ ਪਰਿਵਰਤਨ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਦੀ ਹੈ, ਦਾ ਨਿਰਮਾਣ ਕਰਨ ਲਈ ਨਿਵੇਸ਼ ਕੀਤਾ ਗਿਆ ਹੈ।
ਇਸ ਵੇਲੇ ਕਾਰਜਬਲ ਦਾ ਨਿਰਮਾਣ
ਲੋਕਾਂ ਨੂੰ ਭਵਿੱਖ ਦੀਆਂ ਨੌਕਰੀਆਂ ਲਈ ਤਿਆਰ ਕਰਨ ਵਾਸਤੇ, ਅਸੀਂ ਇਹ ਨਿਸ਼ਚਿਤ ਕਰ ਰਹੇ ਹਾਂ ਕਿ ਉਹ ਸਿਖਲਾਈ ਅਤੇ ਹੁਨਰ ਵਿਕਾਸ ਜਿਸ ਦੀ ਲੋਕਾਂ ਨੂੰ ਲੋੜ ਹੈ, ਅੱਜ ਉਪਲਬਧ ਹੋ ਸਕੇ। ਨਵੇਂ ਹੁਨਰਮੰਦ ਕਿੱਤਿਆਂ ਨੂੰ ਪ੍ਰਮਾਣਿਤ ਕਰ ਕੇ ਅਤੇ ਸਿੱਖਿਆ ਅਤੇ ਸਿਹਤ ਸੰਭਾਲ ਲਈ ਬੇਹੱਦ ਲੋੜੀਂਦੇ ਕਾਮਿਆਂ ਦੀ ਸਿਖਲਾਈ ਲਈ ਵਧੇਰੇ ਸੀਟਾਂ ਪੈਦਾ ਕਰ ਕੇ ਕਾਮਿਆਂ ਨੂੰ ਆਪਣੇ ਹੁਨਰ ਦਾ ਪੱਧਰ ਵਧਾਉਣ ਲਈ ਅਤੇ ਨਵੀਆਂ ਨੌਕਰੀਆਂ ਲਈ ਸਿਖਲਾਈ ਹਾਸਲ ਕਰਨ ਵਾਸਤੇ ਮਦਦ ਦੇ ਰਹੇ ਹਾਂ।
ਭਾਈਚਾਰਿਆਂ ਨੂੰ ਆਪਸ ਵਿੱਚ ਜੋੜਨਾ
ਅਸੀਂ 280 ਫ਼ਸਟ ਨੇਸ਼ਨਜ਼, ਗ੍ਰਾਮੀਣ ਅਤੇ ਦੂਰ ਦੁਰਾਡੇ ਭਾਈਚਾਰਿਆਂ ਵਿੱਚ ਹੋਰ ਜ਼ਿਆਦਾ ਘਰਾਂ ਨੂੰ ਹਾਈ-ਸਪੀਡ ਇੰਟਰਨੈੱਟ ਅਤੇ ਸੈੱਲ ਸੇਵਾਵਾਂ ਨਾਲ ਜੋੜਣ ਵਿੱਚ ਮਦਦ ਕਰ ਰਹੇ ਹਾਂ। ਇਸ ਨਾਲ ਲੋਕਾਂ ਨੂੰ ਕੰਮ, ਸਕੂਲ ਲਈ ਅਤੇ ਕਾਰੋਬਾਰ ਕਰਨ ਲਈ ਸੇਵਾਵਾਂ ਤੱਕ ਪਹੁੰਚ ਕਰਨ ਵਾਸਤੇ ਔਨਲਾਈਨ ਜਾਣ ਵਿੱਚ ਮਦਦ ਮਿਲੇਗੀ।
ਜਿਨਸੀ ਹਮਲਿਆਂ ਤੋਂ ਬਚੇ ਵਿਅਕਤੀਆਂ ਦੀ ਸਹਾਇਤਾ
ਅਸੀਂ 50 ਤੋਂ ਵੱਧ ਕਾਮੁਕ ਹਮਲਿਆਂ ਸਬੰਧੀ ਸੇਵਾ ਕੇਂਦਰ, ਜੋ ਕ੍ਰਿਟੀਕਲ ਕਰਾਈਸਿਸ ਰਿਸਪੌਂਸ, ਕਾਉਂਸਲਿੰਗ, ਮੈਡੀਕੇਸ਼ਨ, ਫੌਰੈਂਸਿਕ ਜਾਂਚ ਅਤੇ ਬਾਲ ਸੁਰੱਖਿਆ ਸੇਵਾਵਾਂ ਮੁਹੱਈਆ ਕਰਾਉਂਦੇ ਹਨ, ਲਈ ਮਾਲੀ ਮਦਦ ਬਹਾਲ ਕਰ ਕੇ ਕਾਮੁਕ ਹਮਲਿਆਂ ਤੋਂ ਬਚਣ ਵਾਲੇ ਵਿਅਕਤੀਆਂ ਦੀ ਮਦਦ ਕਰ ਰਹੇ ਹਾਂ।
ਅਸੀਂ ਬੀ ਸੀ ਦੇ ਕਾਨੂੰਨਾਂ ਦਾ ਮੂਲਵਾਸੀ ਲੋਕਾਂ ਦੇ ਅਧਿਕਾਰਾਂ ਬਾਰੇ ਯੂ ਐੱਨ ਦੇ ਐਲਾਨਨਾਮੇ ਨਾਲ ਤਾਲਮੇਲ ਬਿਠਾ ਰਹੇ ਹਾਂ, ਜਿਸ ਲਈ ਇੱਕ ਨਵਾਂ ਡੈਕਲੇਰੇਸ਼ਨ ਐਕਟ ਸੈਕਰੇਟ੍ਰੀਏਟ ਬਣਾਉਣ ਲਈ ਮਾਲੀ ਮਦਦ ਦਿੱਤੀ ਗਈ ਹੈ। ਇਸ ਸੈਕਰੇਟ੍ਰੀਏਟ ਦੁਆਰਾ ਸਰਕਾਰ ਨੂੰ ਇਹ ਨਿਸ਼ਚਿਤ ਕਰਨ ਲਈ ਆਪਣੀ ਪ੍ਰਤੀਬੱਧਤਾ ਨੂੰ ਨਿਭਾਉਣ ਲਈ ਦਿਸ਼ਾਨਿਰਦੇਸ਼ ਅਤੇ ਸਹਾਇਤਾ ਮਿਲੇਗੀ ਕਿ ਇਹ ਕਾਨੂੰਨ ਮੂਲਵਾਸੀ ਲੋਕਾਂ ਦੇ ਅਧਿਕਾਰਾਂ ਬਾਰੇ ਯੂ ਐੱਨ ਦੇ ਐਲਾਨਨਾਮੇ ਦੇ ਅਨੁਸਾਰ ਹੈ, ਅਤੇ ਇਸ ਨੂੰ ਮੂਲਵਾਸੀ ਲੋਕਾਂ ਦੀ ਸਲਾਹ ਅਤੇ ਸਹਿਯੋਗ ਨਾਲ ਵਿਕਸਤ ਕੀਤਾ ਗਿਆ ਹੈ।
ਅਸੀਂ ਮੂਲਵਾਸੀ ਲੋਕਾਂ ਅਤੇ ਭਾਈਚਾਰਿਆਂ ਦੀ ਸਹਾਇਤਾ ਲਈ ਇੱਕ ਵੱਡੇ ਦਾਇਰੇ ਵਿੱਚ ਨਿਵੇਸ਼ ਕਰ ਰਹੇ ਹਾਂ, ਜਿਵੇਂ ਕਿ:
ਮੂਲਵਾਸੀ ਭਾਈਚਾਰਿਆਂ ਦੇ ਵਧੇਰੇ ਨਜ਼ਦੀਕ ਸੱਭਿਆਚਾਰਕ ਲਿਹਾਜ਼ ਨਾਲ ਵਧੇਰੇ ਸੁਰੱਖਿਅਤ ਦੇਖਭਾਲ ਮੁਹੱਈਆ ਕਰਾਉਣ ਲਈ ਫ਼ਸਟ ਨੇਸ਼ਨਜ਼ ਹੈੱਲਥ ਅਥੌਰਿਟੀ ਨਾਲ ਭਾਈਵਾਲੀ ਅਧੀਨ 15 ਫ਼ਸਟ ਨੇਸ਼ਨਜ਼ ਪ੍ਰਾਇਮਰੀ ਕੇਅਰ ਸੈਂਟਰਾਂ ਲਈ ਮਾਲੀ ਮਦਦ ਦਿੱਤੀ ਜਾ ਰਹੀ ਹੈ।
ਐਬੋਰਿਜਨਲ ਹੈੱਡ ਸਟਾਰਟ ਨੂੰ ਮਜ਼ਬੂਤ ਕਰਨਾ ਜਿਸ ਰਾਹੀਂ ਮੂਲਵਾਸੀ ਬੱਚਿਆਂ ਲਈ ਸੱਭਿਆਚਾਰ-ਅਧਾਰਤ ਸਮਾਵੇਸ਼ੀ ਬਾਲ ਸੰਭਾਲ, ਮੁਢਲੀ ਸਿੱਖਿਆ ਅਤੇ ਪਰਿਵਾਰਕ ਮੇਲ ਮਿਲਾਪ ਦੇ ਅਵਸਰ ਪ੍ਰਦਾਨ ਕੀਤੇ ਜਾਂਦੇ ਹਨ।
ਫ਼ਸਟ ਨੇਸ਼ਨਜ਼ ਭਾਈਚਾਰਿਆਂ ਵਿੱਚ ਮੂਲਵਾਸੀ ਅਗਵਾਈ ਅਧੀਨ ਆਪਾਤ ਪ੍ਰਬੰਧਨ ਲਈ ਮਾਲੀ ਮਦਦ।
ਇੱਕ ਵਰਚੁਅਲ ਮੂਲਵਾਸੀ ਜਸਟਿਸ ਸੈਂਟਰ ਰਾਹੀਂ ਮੂਲਵਾਸੀ ਲੋਕਾਂ ਦੀ ਇਨਸਾਫ਼ ਪ੍ਰਤੀ ਪਹੁੰਚ ਵਿੱਚ ਵਾਧਾ ਕਰਨਾ।
ਫ਼ਸਟ ਨੇਸ਼ਨਜ਼ ਭਾਈਚਾਰਿਆਂ ਨੂੰ ਹਾਈ-ਸਪੀਡ ਇੰਟਰਨੈੱਟ ਅਤੇ ਸੈੱਲ ਸਰਵਿਸ ਨਾਲ ਜੋੜਨਾ।
ਇਨਡਿਜਿਨਸ ਫੌਰੈਸਟ ਬਾਇਉ ਇਕੌਨੋਮੀ ਪ੍ਰੋਗਰਾਮ ਦਾ ਦਾਇਰਾ ਵਧਾਉਣਾ ਤਾਂ ਕਿ ਉਸ ਵਿੱਚ ਇੱਕ ਨਵਾਂ ਐਕਸੈਲਰੇਟਰ ਪ੍ਰੋਗਰਾਮ ਸ਼ਾਮਲ ਕੀਤਾ ਜਾ ਸਕੇ ਜਿਸ ਰਾਹੀਂ ਮੂਲਵਾਸੀ ਭਾਈਵਾਲਾਂ ਨੂੰ ਨਵੇਂ ਜੰਗਲ-ਅਧਾਰਤ ਉਤਪਾਦਾਂ ਦਾ ਪੱਧਰ ਵਧਾਉਣ ਅਤੇ ਉਹਨਾਂ ਦਾ ਬਾਜ਼ਾਰੀਕਰਣ ਕਰਨ ਵਿੱਚ ਮਦਦ ਮਿਲੇਗੀ।