ਬਜਟ 2022 ਵਿੱਚ ਬੀ ਸੀ ਦੇ ਲਾਈਫ ਸਾਇੰਸਜ਼, ਉਤਪਾਦਨ ਅਤੇ ਖੇਤੀਬਾੜੀ ਖੇਤਰਾਂ ਦੇ ਵਿਕਾਸ ਲਈ ਸਟ੍ਰੌਂਗਰ ਬੀ ਸੀ ਇਕਨੌਮਿਕ ਪਲੈਨ: ਏ ਪਲੈਨ ਫੌਰ ਟੂਡੇ, ਏ ਵਿਜ਼ਨ ਫੌਰ ਟੂਮਾਰੋ ਨੂੰ ਲਾਗੂ ਕਰਨ ਲਈ ਮਦਦ ਦੇਣ ਵਾਸਤੇ, ਵਾਤਾਵਰਣ ਨਾਲ ਸਬੰਧਤ, ਸਮਾਜਕ ਅਤੇ ਪ੍ਰਸ਼ਾਸਨਿਕ ਕੀਮਤਾਂ ਪ੍ਰਤੀ ਸਾਡੀ ਪ੍ਰਤੀਬੱਧਤਾ ਨੂੰ ਜਾਰੀ ਰੱਖਣ ਲਈ, ਅਤੇ ਆਰਥਕ ਵਿਕਾਸ ਰਾਹੀਂ ਮੇਲ-ਮਿਲਾਪ ਨੂੰ ਮਜ਼ਬੂਤ ਕਰਨ ਲਈ, $50 ਮਿਲੀਅਨ ਮੁਹੱਈਆ ਕਰਾਏ ਗਏ ਹਨ।
ਉਦਾਹਰਣ ਵੱਜੋਂ, ਇਸ ਸਾਲ ਜੀਨੋਮ ਬੀ ਸੀ ਅਤੇ ਮਾਈਕਲ ਸਮਿਥ ਹੈੱਲਥ ਰਿਸਰਚ ਬੀ ਸੀ ਨੂੰ ਗ੍ਰਾਟਾਂ ਦੇ ਰੂਪ ਵਿੱਚ $200 ਮਿਲੀਅਨ ਦੀ ਮਾਲੀ ਮਦਦ ਮੁਹੱਈਆ ਕਰਾਈ ਗਈ ਹੈ। ਇਸ ਨਾਲ ਵਿਕਸਤ ਹੋ ਰਹੇ ਲਾਈਫ਼ ਸਾਇੰਸਜ਼ ਖੇਤਰ, ਜਿਸ ਵਿੱਚ ਹੁਣ 2,000 ਤੋਂ ਵੱਧ ਕੰਪਨੀਆਂ ਸ਼ਾਮਲ ਹਨ ਅਤੇ ਜੋ ਬੀ ਸੀ ਵਿੱਚ 18,000 ਲੋਕਾਂ ਨੂੰ ਰੁਜ਼ਗਾਰ ਦੇ ਰਹੀਆਂ ਹਨ, ਲਈ ਗ੍ਰਾਂਟਾਂ ਵਿੱਚ ਵੱਡਾ ਵਾਧਾ ਕੀਤੇ ਜਾਣ ਨਾਲ ਨਵੀਆਂ ਵਿਗਿਆਨਕ ਖੋਜਾਂ ਹੋਣਗੀਆਂ ਅਤੇ ਆਰਥਕ ਮੌਕੇ ਪੈਦਾ ਹੋਣਗੇ।
ਬਜਟ 2022 ਰਾਹੀਂ ਖਾਣਾਂ ਦੇ ਖੇਤਰ ਦੇ ਲਗਾਤਾਰ ਵਿਕਾਸ ਲਈ ਮਦਦ ਦੇਣ ਵਾਸਤੇ ਮਾਲੀ ਮਦਦ ਦਿੱਤੀ ਗਈ ਹੈ ਜਿਸ ਨੂੰ 2021 ਤੋਂ ਬਾਅਦ ਖਾਣਾਂ ਦੀ ਖ਼ੁਦਾਈ ਲਈ $600 ਮਿਲੀਅਨ ਤੋਂ ਵੱਧ ਹਾਸਲ ਹੋਏ ਹਨ। ਇਹ ਪਿਛਲੇ ਸਾਲ ਨਾਲੋਂ 50% ਦਾ ਵਾਧਾ ਹੈ ਅਤੇ ਇੱਕ ਦਹਾਕੇ ਦਾ ਸਭ ਤੋਂ ਉੱਚਾ ਪੱਧਰ ਹੈ ਕਿਉਂਕਿ ਪੂਰੀ ਦੁਨੀਆ ਵਿੱਚ ਖਣਿਜ ਪਦਾਰਥਾਂ ਦੀ ਮੰਗ ਵਧ ਰਹੀ ਹੈ ਜੋ ਸਾਡੇ ਘੱਟ ਕਾਰਬਨ ਵਾਲੇ ਭਵਿੱਖ ਵਿੱਚ ਇੱਕ ਮੁੱਖ ਭੂਮਿਕਾ ਨਿਭਾਏਗੀ।