ਨਵੀਆਂ ਸੜਕਾਂ, ਹਸਪਤਾਲਾਂ ਸਕੂਲਾਂ ਅਤੇ ਬਾਲ-ਸੰਭਾਲ ਸੈਂਟਰਾਂ ਨਾਲ ਹਰ ਭਾਈਚਾਰੇ ਵਿੱਚ ਬਿਹਤਰ ਸੇਵਾਵਾਂ ਨਾਲ ਅਸੀਂ ਹਰ ਇੱਕ ਲਈ ਮਜ਼ਬੂਤ ਬੀ ਸੀ ਦਾ ਨਿਰਮਾਣ ਕਰ ਰਹੇ ਹਾਂ। ਅਤੇ ਬਜਟ ਬੀ ਸੀ ੨੦੨੦ ਚੰਗੀਆਂ ਨੌਕਰੀਆਂ ਦੇ ਨਿਰਮਾਣ, ਸੇਵਾਵਾਂ ਵਿੱਚ ਸੁਧਾਰ ਅਤੇ ਜ਼ਿੰਦਗੀ ਨੂੰ ਵਧੇਰੇ ਕਿਫਾਇਤੀ ਬਣਾਉਣ ਨਾਲ ਬੀ ਸੀ ਨੂੰ ਅੱਗੇ ਵੱਧਦਾ ਰੱਖਣ ਲਈ ਬੀ ਸੀ ਦੀ ਯੋਜਨਾ ਹੈ।





ਸਭ ਲਈ ਮਜ਼ਬੂਤ ਬੀ ਸੀ
ਸਭ ਲਈ ਮਜ਼ਬੂਤ ਬੀ ਸੀ
ਜ਼ਿੰਦਗੀ ਬਿਹਤਰ ਬਣਾ ਰਹੇ ਹਾਂ

ਜ਼ਿੰਦਗੀ ਵਧੇਰੇ ਕਿਫਾਇਤੀ ਬਣਾ ਰਹੇ ਹਾਂ
ਅਸੀਂ ਚਾਈਲਡ ਕੇਅਰ ਫੀਸਾਂ ਘਟਾ ਕੇ, ਵਧੇਰੇ ਕਿਫਾਇਤੀ ਘਰਾਂ ਦਾ ਨਿਰਮਾਣ ਕਰਕੇ ਅਤੇ ਆਈ ਸੀ ਬੀ ਸੀ ਪ੍ਰੀਮੀਅਮ ਘਟਾ ਕੇ ਸਾਰੇ ਬ੍ਰਿਟਿਸ਼ ਕੋਲੰਬੀਆ ਵਾਸੀਆਂ ਦੀ ਜ਼ਿੰਦਗੀ ਵਧੇਰੇ ਕਿਫਾਇਤੀ ਬਣਾਉਣ ਲਈ ਕੰਮ ਕਰ ਰਹੇ ਹਾਂ। ਅਤੇ ਅਸੀਂ ਨਵੇਂ ਬੀ ਸੀ ਚਾਈਲਡ ਔਪਰਚੂਨਟੀ ਬੈਨੀਫਿੱਟ ਨਾਲ ਲੋਕਾਂ ਦੀ ਜੇਬ ਵਿੱਚ ਪੈਸੇ ਵਾਪਸ ਪਾ ਰਹੇ ਹਾਂ।

ਬਿਹਤਰ ਸੇਵਾਵਾਂ ਪ੍ਰਦਾਨ ਕਰ ਰਹੇ ਹਾਂ
ਅਸੀਂ ਉਹਨਾਂ ਸੇਵਾਵਾਂ ਵਿੱਚ ਸੁਧਾਰ ਕਰ ਰਹੇ ਹਾਂ ਜਿਸ 'ਤੇ ਲੋਕ ਭਰੋਸਾ ਕਰ ਸਕਣ। ਤੇਜ਼ ਅਤੇ ਬਿਹਤਰ ਸਿਹਤ-ਸੰਭਾਲ ਪ੍ਰਦਾਨ ਕਰਕੇ, ਅਤੇ ਨਵੇਂ ਅਤੇ ਸੁਰੱਖਿਅਤ ਸਕੂਲਾਂ ਦਾ ਨਿਰਮਾਣ ਕਰਕੇ, ਉਹਨਾਂ ਸੇਵਾਵਾਂ ਵਿੱਚ ਨਿਵੇਸ਼ ਕਰ ਰਹੇ ਹਾਂ ਜੋ ਭਾਈਚਾਰਿਆਂ ਨੂੰ ਬਿਹਤਰ ਪ੍ਰਤੀਕ੍ਰਿਆ ਕਰਨ ਵਿੱਚ ਮਦਦ ਕਰਨਗੇ ਅਤੇ ਜੰਗਲੀ ਅੱਗਾਂ, ਹੜ੍ਹਾਂ ਅਤੇ ਹੋਰ ਐਮਰਜੰਸੀਆਂ ਨਾਲ ਨਜਿੱਠਣ ਵਿੱਚ ਮਦਦ ਕਰਨਗੇ।

ਚਿਰਸਥਾਈ ਆਰਥਿਕਤਾ ਵਿੱਚ ਨਿਵੇਸ਼
ਅਸੀਂ ਸਾਰੇ ਬ੍ਰਿਟਿਸ਼ ਕੋਲੰਬੀਆ ਵਾਸੀਆਂ ਲਈ ਮੌਕਿਆਂ ਦਾ ਨਿਰਮਾਣ ਕਰ ਰਹੇ ਹਾਂ ਜਿਸ ਵਿੱਚ ਸੜਕਾਂ, ਸਕੁਲਾਂ ਅਤੇ ਹਸਪਤਾਲਾਂ ਦੇ ਨਿਰਮਾਣ ਲਈ ਨਵੇਂ ਨਿਵੇਸ਼ਾਂ ਦੇ ਨਾਲ ੧੦,੦੦੦ ਨੌਕਰੀਆਂ ਸ਼ਾਮਲ ਹਨ। ਅਤੇ ਅਸੀਂ ਨਵੀਂ ਬੀ ਸੀ ਐਕਸਸ ਗਰਾਂਟ ਨਾਲ ਕਾਲਜ ਜਾਂ ਯੂਨੀਵਰਸਿਟੀ ਜਾਂ ਯੂਨੀਵਰਸਿਟੀ ਸਿੱਖਿਆ ਨੂੰ ਵਧੇਰੇ ਕਿਫਾਇਤੀ ਬਣਾ ਰਹੇ ਹਾਂ।
ਬਜਟ ਸਮਗੱਰੀ
ਬਜਟ ਭਾਸ਼ਣ
ਵਿੱਤ ਮੰਤਰੀ ਨੇ ਬ੍ਰਿਟਿਸ਼ ਕੋਲੰਬੀਆ ਦੀ ਵਿਧਾਨ ਸਭਾ ਨੂੰ ਸੰਬੋਧਨ ਕੀਤਾ।
ਬਜਟ ਖ਼ਬਰਾਂ ਜਾਰੀ
18 ਫਰਵਰੀ, 2020
ਬਜਟ ਸੁਰਖੀਆਂ
ਬਜਟ ੨੦੨੦ ਦਾ ਪਾਠਕਾਂ ਦੇ ਅਨੁਕੂਲ, ਸਾਦੀ-ਭਾਸ਼ਾ ਦਾ ਵਿਵਰਣ
ਰਣਨੀਤਕ ਯੋਜਨਾ
ਬ੍ਰਿਟਿਸ਼ ਕੋਲੰਬੀਆ ਸੂਬੇ ਲਈ ਸਰਕਾਰ ਦੀ ਅਤਿ-ਮਹੱਤਵਪੂਰਨ ਦ੍ਰਿਸ਼ਟੀ, ਟੀਚਿਆਂ ਅਤੇ ਪ੍ਰਾਥਮਿਕ ਕੰਮਾਂ ਦੀ ਸਥਾਪਨਾ ਲਈ ਸਰਕਾਰ ਦੀ ਰਣਨੀਤਕ ਯੋਜਨਾ
ਮੀਡੀਆ ਪੇਸ਼ਕਾਰੀ ਦੇਖੋ
ਨਿਊਜ਼ ਮੀਡੀਆ ਅਤੇ ਸਾਂਝੇਦਾਰਾਂ ਲਈ ਵਿੱਤ ਮੰਤਰੀ ਦੀ ਸਲਾਈਡ ਪੇਸ਼ਕਾਰੀ ਦੇਖ
ਵਧੇਰੇ ਡਾਊਨਲੋਡ
ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਦੀ ਜ਼ਿੰਦਗੀ ਬਿਹਤਰ ਬਣਾਉਣ ਲਈ ਸਾਡੀ ਯੋਜਨਾ ਬਾਰੇ ਵਧੇਰੇ ਜਾਣੋ

ਬਜਟ ੨੦੨੦ ਸਾਡੇ ਵੱਲੋਂ ਕੀਤੀ ਤਰੱਕੀ 'ਤੇ ਨਿਰਮਾਣ ਕਰਦਾ ਹੈ
ਬਿਹਤਰ ਚਾਈਲਡ ਕੇਅਰ
ਅਸੀਂ ਅਗਲੇ ਤਿੰਨ ਸਾਲਾਂ ਵਿੱਚ ਬੀ ਸੀ ਪਰਿਵਾਰਾਂ ਲਈ ਚਾਈਲਡ ਕੇਅਰ ਵਿਕਲਪਾਂ ਦਾ ਵਿਸਥਾਰ ਕਰਨ ਲਈ ḙ੨ ਬਿਲੀਅਨ ਤੋਂ ਵਧੇਰੇ ਦਾ ਵਿਸਥਾਰ ਕਰ ਰਹੇ ਹਾਂ, ਜਿਸ ਨਾਲ ਮਾਪਿਆਂ ਨੂੰ ਪੈਸੇ ਦੀ ਬੱਚਤ ਹੋਵੇਗੀ।
ਐੱਮ ਐੱਸ ਪੀ ਪ੍ਰੀਮੀਅਮ ਦਾ ਖਾਤਮਾ
ਅਸੀਂ ਪਹਿਲੇ ਪੂਰੇ ਸਾਲ ਐੱਮ ਐੱਸ ਪੀ ਪ੍ਰੀਮੀਅਮ ਦੇ ਖਾਤਮੇ ਨਾਲ ਪਰਿਵਾਰਾਂ ਨੂੰ ḙ੧੮੦੦ ਪ੍ਰਤੀ ਸਾਲ ਤੱਕ-ਵਿਅਕਤੀਗਤ ਤੌਰ ਤੇ ḙ੯੦੦ ਤੱਕ ਦੀ ਬੱਚਤ ਕਰਾ ਰਹੇ ਹਾਂ।
ਮੇਲ ਮਿਲਾਪ
ਅਸੀਂ ਮੇਲ ਮਿਲਾਪ ਅਤੇ ਖਜ਼ਾਨੇ ਦੀ ਸਾਂਝੇਦਾਰੀ ਦੀ ਵਚਨਬੱਧਤਾ ਪ੍ਰਦਾਨ ਕਰਨ ਲਈ ਨਵੇਂ ਕਦਮ ਲੈ ਰਹੇ ਹਾਂ, ਜੋ ਸਥਾਨਕ ਫਸਟ ਨੇਸ਼ਨਜ਼ ਭਾਈਚਾਰਿਆਂ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰ ਰਹੇ ਹਨ।
ਹੋਮਜ਼ ਫੌਰ ਬੀ ਸੀ
ਅਸੀਂ ਕਿਫਾਇਤੀ ਰਿਹਾਇਸ਼ ਵਿੱਚ ਬੀ ਸੀ ਦੇ ਸਭ ਤੋਂ ਵੱਡੇ ਨਿਵੇਸ਼ ਨਾਲ ੧੧੪,੦੦੦ ਨਵੇਂ ਘਰਾਂ ਦਾ ਨਿਰਮਾਣ ਕਰ ਰਹੇ ਹਾਂ- ਲਗਭਗ ੯੦ ਭਾਈਚਾਰਿਆਂ ਵਿੱਚ ੨੩੦੦੦ ਨਵੇਂ ਘਰ ਪੂਰੇ ਹੋ ਗਏ ਹਨ ਜਾਂ ਉਸਾਰੀ ਅਧੀਨ ਹਨ।
ਆਈ ਸੀ ਬੀ ਸੀ ਵਿੱਚ ਪਰਿਵਰਤਨ
ਅਸੀਂ ਅਗਲੇ ਸਾਲ ਤੋਂ ਵਧੇਰੇ ਕਿਫਾਇਤੀ ਅਤੇ ਜ਼ਿੰਮੇਵਾਰ ਆਈ ਸੀ ਬੀ ਸੀ ਦਾ ਨਿਰਮਾਣ ਕਰ ਰਹੇ ਹਾਂ, ਆਈ ਸੀ ਬੀ ਸੀ ਪ੍ਰੀਮੀਅਮ ਔਸਤਨ ੨੦% ਜਾਂ ḙ੪੦੦ ਪ੍ਰਤੀ ਡਰਾਈਵਰ ਘੱਟ ਜਾਣਗੇ।
ਸਿਹਤ ਸੰਭਾਲ ਵਿੱਚ ਸੁਧਾਰ
ਅਸੀਂ ਨਵੇਂ ਅਰਜੈਂਟ ਅਤੇ ਪ੍ਰਾਇਮਰੀ ਕੇਅਰ ਸੈਂਟਰਾਂ, ਨਵੇਂ ਅਤੇ ਵਿਸਥਾਰਤ ਹਸਪਤਾਲਾਂ ਅਤੇ ਸਿਹਤ ਸੰਭਾਲ ਲਈ ਨਵੀਂ ਫੰਡਿੰਗ ਨਾਲ, ਲੋਕਾਂ ਨੂੰ ਜਦ ਉਹਨਾਂ ਨੂੰ ਜ਼ਰੂਰਤ ਹੋਵੇ, ਉਦੋਂ ਲੋਂੜੀਦੀ ਸੰਭਾਲ ਦੇਣ ਵਿੱਚ ਮਦਦ ਕਰਨ ਲਈ ਕੰੰਮ ਕਰ ਰਹੇ ਹਾਂ।
ਜੰਗਲੀ ਅੱਗਾਂ ਅਤੇ ਹੜ੍ਹਾਂ ਲਈ ਪ੍ਰਤੀਕ੍ਰਿਆ
ਅਸੀਂ ਬੀ ਸੀ ਨੂੰ ਜੰਗਲੀ ਅੱਗਾਂ, ਹੜ੍ਹਾਂ ਅਤੇ ਹੋਰ ਐਮਰਜੰਸੀਆਂ ਨਾਲ ਨਜਿੱਠਣ, ਠੀਕ ਹੋਣ ਅਤੇ ਉਸ ਲਈ ਤਿਆਰ ਹੋਣ ਵਿੱਚ ਮਦਦ ਕਰਨ ਲਈ ḙ੫੧੯ ਮਿਲੀਅਨ ਦੀ ਫੰਡਿੰਗ ਵਿੱਚ ਜ਼ਿਕਰਯੋਗ ਵਾਧਾ ਕਰ ਰਹੇ ਹਾਂ।
ਬੀ ਸੀ ਚਾਈਲਡ ਔਪਰਚੂਨਟੀ ਬੈਨੀਫਿੱਟ
ਨਵੇਂ ਚਾਈਲਡ ਔਪਰਚੂਨਟੀ ਬੈਨੀਫਿੱਟ ਨਾਲ ਲਗਭਗ ੩੦੦,੦੦੦ ਪਰਿਵਾਰਾਂ ਦੇ ੧੮ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਜ਼ਰੂਰੀ ਚੀਜ਼ਾਂ ਦੇ ਖਰਚਿਆਂ ਵਿੱਚ ਹਰ ਮਹੀਨੇ ਮਦਦ ਕਰ ਰਹੇ ਹਾਂ।
ਬੀ ਸੀ ਐਕਸਸ ਗਰਾਂਟ
ਨਵੀਂ ਬੀ ਸੀ ਐਕਸਸ ਗਰਾਂਟ ਨਾਲ ੪੦,੦੦੦ ਤੋਂ ਵਧੇਰੇ ਵਿਦਿਆਰਥੀਆਂ ਲਈ ਕਾਲਜ ਅਤੇ ਯੂਨੀਵਰਸਿਟੀ ਸਿੱਖਿਆ ਨੂੰ ਵਧੇਰੇ ਕਿਫਾਇਤੀ ਬਣਾ ਰਹੇ ਹਾਂ।
ਸਾਡੀ ਸਰਕਾਰ ਦਾ ਮੰਨਣਾ ਹੈ ਕਿ ਲੋਕਾਂ, ਭਾਈਚਾਰਿਆਂ ਅਤੇ ਸਾਫ ਭਵਿੱਖ ਵਿੱਚ ਨਿਵੇਸ਼ ਮਜ਼ਬੂਤ ਅਤੇ ਚਿਰਸਥਾਈ ਆਰਥਿਕਤਾ ਦੀ ਨੀਂਹ ਹੈ।