a smiling teenager with a backpack going to highschool

ਚਿਰਸਥਾਈ ਆਰਥਿਕਤਾ ਵਿੱਚ ਨਿਵੇਸ਼

ਚਿਰਸਥਾਈ ਆਰਥਿਕਤਾ ਵਿੱਚ ਨਿਵੇਸ਼

ਅਸੀਂ ਸੜਕਾਂ, ਸਕੁਲਾਂ ਅਤੇ ਹਸਪਤਾਲਾਂ ਵਿੱਚ ੧੦,੦੦੦ ਨੌਕਰੀਆਂ ਦੇ ਨਵੇਂ ਨਿਵੇਸ਼ ਸਮੇਤ ਸਾਰੇ ਬ੍ਰਿਟਿਸ਼ ਕੋਲੰਬੀਆ ਵਾਸੀਆਂ ਲਈ ਮੌਕਿਆਂ ਦਾ ਨਿਰਮਾਣ ਕਰ ਰਹੇ ਹਾਂ ਅਤੇ ਅਸੀਂ ਨਵੀਂ ਬੀ ਸੀ ਐਕਸਸ ਗਰਾਂਟ ਨਾਲ ਕਾਲਜ ਅਤੇ ਯੂਨੀਵਰਸਿਟੀ ਸਿੱਖਿਆ ਵਧੇਰੇ ਕਿਫਾਇਤੀ ਬਣਾ ਰਹੇ ਹਾਂ।

ਨਵੀਂ ਬੀ ਸੀ ਐਕਸਸ ਗਰਾਂਟ

ਪੋਸਟ ਸੈਕਡੰਰੀ ਵਿਦਿਆਰਥੀਆਂ ਲਈ ḙ੪੦੦੦ ਤੱਕ

ਮੰਗ-ਵਾਲੀਆਂ ਨੌਕਰੀਆਂ ਵਿੱਚ ਲੌਂੜੀਦੀ ਟਰੇਨਿੰਗ ਅਤੇ ਸਿੱਖਿਆ ਦੀਆਂ ਰੁਕਾਵਟਾਂ ਹਟਾਉਣ ਲਈ, ਬਜਟ ੨੦੨੦ ਬੀ ਸੀ ਦੇ ਵਿਦਿਆਰਥੀਆਂ ਦੀ ਜ਼ਿੰਦਗੀ ਵਧੇਰੇ ਕਿਫਾਇਤੀ ਬਣਾਉਣ ਲਈ ਅਗਲੇ ਕਦਮ ਲੈ ਰਿਹਾ ਹੈ। ਬੀ ਸੀ ਵਿਦਿਆਰਥੀ ਕਰਜ਼ਿਆਂ 'ਤੇ ਵਿਆਜ ਨੂੰ ਖਤਮ ਕਰਨ ਨਾਲ ਇਸ ਪਤਝੜ ਰੁੱਤ ਤੋਂ ਸਕੂਲਾਂ ਅਤੇ ਯੂਨੀਵਰਸਿਟੀਆਂ ਦੇ ੪੦,੦੦੦ ਤੋਂ ਵਧੇਰੇ ਵਿਦਿਆਰਥੀ ਇਸ ਨਵੀਂ ਬੀ ਸੀ ਐਕਸਸ ਗਰਾਂਟ ਰਾਂਹੀ ਆਪਣੀ ਸਿੱਖਿਆ ਦੇ ਸ਼ੁਰੂਆਤੀ ਖਰਚਿਆਂ 'ਤੇ ਤੁਰੰਤ ਸਹਿਯੋਗ ਹਾਸਲ ਕਰ ਸਕਣਗੇ

ਜ਼ਰੂਰਤ-ਆਧਾਰਿਤ ਗਰਾਂਟ ਕੈਨੇਡਾ ਐਕਸਸ ਗਰਾਂਟ ਦੀ ਪੂਰਤੀ ਕਰਦੀ ਹੈ, ਅਤੇ ਯਕੀਨੀ ਬਣਾਉਂਦੀ ਹੈ ਕਿ ਬੀ ਸੀ ਦੇ ਘੱਟ-ਅਤੇ ਮੱਧ-ਆਮਦਨ ਵਾਲੇ ਵਿਦਿਆਰਥੀ ਡਿਗਰੀ, ਡਿਪਲੋਮਾ ਜਾਂ ਸਰਟੀਫਿਕੇਟ ਵੱਲ ਵੱਧਣ

3D virtual picture of a bridge

ਬੁਨਿਆਦੀ ਢਾਂਚਾ ਅਤੇ ਨੌਕਰੀਆਂ ਦਾ ਨਿਰਮਾਣ

ਸੂਬੇ ਦੇ ਵਿਕਾਸ ਨਾਲ ਨੌਕਰੀਆਂ ਦਾ ਨਿਰਮਾਣ

ਅੱਗੇ ਵਧਣਾ ਜਾਰੀ ਰੱਖਣ ਲਈ ਸਾਡੀ ਜ਼ਰੂਰਤ ਦੇ ਬੁਨਿਆਦੀ ਢਾਂਚੇ ਵਿੱਚ ਬਜਟ ੨੦੨੦ ਬੀ ਸੀ ਦੇ ਇਤਿਹਾਸ ਦਾ ਸਭ ਤੋਂ ਵੱਡਾ ਨਿਵੇਸ਼ ਦੇਖਦਾ ਹੈ-ਸਕੂਲਾਂ, ਹਸਪਤਾਲਾਂ, ਹਾਈਵੇਅ ਅਤੇ ਰਿਹਾਇਸ਼।

ਅਗਲੇ ੧੫ ਸਾਲਾਂ ਵਿੱਚ ਸਾਡੀ ਜਨਸੰਖਿਆ ਇੱਕ ਮਿਲੀਅਨ ਲੋਕਾਂ ਤੋਂ ਵੱਧ ਹੋਣ ਦਾ ਅਨੁਮਾਨ ਹੈ-ਅਤੇ ਅਸੀਂ ਤਿਆਰ ਹੋਵਾਂਗੇ।

ਬੀ ਸੀ ਸਰਕਾਰ ਦੀ ਬੁਨਿਆਦੀ ਢਾਂਚਾ ਯੋਜਨਾ ਨਾਲ ਹਜ਼ਾਰਾਂ ਵਧੀਆ ਨੌਕਰੀਆਂ ਦਾ ਨਿਰਮਾਣ ਹੋ ਰਿਹਾ ਹੈ। ਇਹ ਨਿਵੇਸ਼ ਸੇਵਾਵਾਂ ਅਤੇ ਬੁਨਿਆਦੀ ਢਾਂਚੇ ਦੀ ਵੱਧ ਰਹੀ ਮੰਗ ਨੂੰ ਪੂਰਾ ਕਰਨ ਵਿੱਚ ਵੀ ਮਦਦ ਕਰਨਗੇ।

  • ਸਿਹਤ: ਹਸਪਤਾਲਾਂ ਅਤੇ ਸਿਹਤ ਅਦਾਰਿਆਂ ਦੇ ਨਿਰਮਾਣ ਅਤੇ ਵਿਸਥਾਰ ਅਤੇ ਮੈਡੀਕਲ ਉਪਕਰਣਾਂ ਲਈ ḙ੬.੪ ਬਿਲੀਅਨ।
  • ਟਰਾਂਸਪੋਰਟੇਸ਼ਨ: ਪੁਲ ਬਦਲਾਅ, ਹਾਈਵੇਅ ਵਿਸਥਾਰ ਅਤੇ ਕੌਰੀਡੋਰ ਸੁਧਾਰ ਸਮੇਤ ਪ੍ਰਾਥਮਿਕਤਾ ਵਾਲੇ ਪ੍ਰੋਜੈਕਟਾਂ ਲਈ ḙ੭.੪ ਬਿਲੀਅਨ।
  • ਸਿੱਖਿਆ: ਕੇ-੧੨ ਸਕੂਲਾਂ ਨੂੰ ਬਦਲਣ, ਨਵੀਨੀਕਰਣ ਜਾਂ ਵਿਸਥਾਰ ਲਈ ḙ੨.੮ ਬਿਲੀਅਨ-ਬਹੁਤਿਆਂ ਵਿੱਚ ਬਾਲ-ਸੰਭਾਲ ਥਾਵਾਂ ਅਤੇ ਗੁਆਂਢ ਵਿੱਚ ਸਿੱਖਿਆ ਸੈਂਟਰ ਵੀ ਸ਼ਾਮਲ ਕਰਨੇ ਹਨ।
  • ਪੋਸਟ-ਸੈਕਡੰਰੀ ਸਿੱਖਿਆ- ਸਾਡੀਆਂ ਸੰਸਥਾਵਾਂ ਦਾ ਵਿਸਥਾਰ ਕਰਨ, ਕਾਰਜਬਲ ਮੰਗ ਨੂੰ ਪੂਰਾ ਕਰਨ ਵਿੱਚ ਮਦਦ ਕਰਨ ਅਤੇ ਵਿਦਿਆਰਥੀ ਰਿਹਾਇਸ਼ ਦਾ ਨਿਰਮਾਣ ਕਰਨ ਲਈ ḙ੩.੧ ਬਿਲੀਅਨ।
  • ਰਿਹਾਇਸ਼: ਬਜ਼ੁਰਗਾਂ, ਮੂਲਵਾਸੀ ਲੋਕਾਂ, ਵਿਅਕਤੀਆਂ ਅਤੇ ਪਰਿਵਾਰਾਂ ਲਈ ਕਿਫਾਇਤੀ ਘਰਾਂ ਲਈ ḙ੧ ਬਿਲੀਅਨ ਤੋਂ ਵਧੇਰੇ।

ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਤੇ ਚਲ ਰਹੇ ਕੰਮ ਅਧੀਨ ਸੂਬੇ ਭਰ ਵਿੱਚ ੧੦੦,੦੦੦ ਸਿੱਧੀਆਂ ਅਤੇ ਅਸਿੱਧੀਆਂ ਨੌਕਰੀਆਂ ਦਾ ਨਿਰਮਾਣ ਹੋ ਰਿਹਾ ਹੈ।

ਮੂਲਵਾਸੀ ਲੋਕਾਂ ਨਾਲ ਮੇਲ-ਮਿਲਾਪ

ਬੀ ਸੀ ਨੂੰ ਅੱਗੇ ਵੱਧਦਾ ਰੱਖਣ ਲਈ ਬੁਨਿਆਦ

ਮੂਲਵਾਸੀ ਲੋਕਾਂ ਨਾਲ ਸੱਚਾ ਅਤੇ ਸਥਾਈ ਮੇਲ-ਮਿਲਾਪ ਬੀ ਸੀ ਨੂੰ ਅੱਗੇ ਵੱਧਦਾ ਰੱਖਣ ਲਈ ਬੁਨਿਆਦ ਹੈ।

ਬ੍ਰਿਟਿਸ਼ ਕੋਲੰਬੀਆ ਕੈਨੇਡਾ ਵਿੱਚ ਪਹਿਲਾ ਸੂਬਾ ਹੈ ਜਿਸਨੇ ਮੂਲਵਾਸੀ ਲੋਕਾਂ ਦੇ ਅਧਿਕਾਰਾਂ ਲਈ ਸੰਯੁਕਤ ਰਾਸ਼ਟਰ ਦੀ ਘੋਸ਼ਣਾ (ੂਂ ਧeਚਲaਰaਟਿਨ ੋਨ ਟਹe ੍ਰਗਿਹਟਸ ੋਡ ੀਨਦਗਿeਨੁਸ ਫeੋਪਲeਸ) ਨੂੰ ਇਹ ਮੂਲਵਾਸੀ ਲੋਕਾਂ ਨੂੰ ਬੀ ਸੀ ਦੀ ਆਰਥਿਕਤਾ ਵਿੱਚ ਪੂਰੇ ਹਿੱਸੇਦਾਰਾਂ ਵਜੋਂ ਪਛਾਣਦਾ ਹੈ, ਹਰ ਇੱਕ ਨੂੰ ਅੱਗੇ ਵਧਣ ਅਤੇ ਵਪਾਰ ਕਰਨ ਦਾ ਰਾਹ ਦਿੰਦਾ ਹੈ। ਅਗਲੇ ਕਦਮਾਂ ਵਿੱਚ ਯੂ ਐੱਨ ਘੋਸ਼ਣਾ ਦੇ ਉਦੇਸ਼ਾਂ ਨੂੰ ਲਾਗੂ ਕਰਨ ਲਈ ਕਾਰਵਾਈ ਯੋਜਨਾ 'ਤੇ ਸਹਿਯੋਗੀ ਤੌਰ 'ਤੇ ਕੰਮ ਕਰਨਾ ਅਤੇ ਯੂ ਐੱਨ ਘੋਸ਼ਣਾ ਦੇ ਐਲਾਨਨਾਮੇ ਵਿੱਚ ਕਾਨੂੰਨਾਂ

ਸਰਕਾਰ ਨੇ ਹਰ ਫਸਟ ਨੇਸ਼ਨਜ਼ ਨਾਲ ਗੇਮਿੰਗ ਰੈਵੇਨਿਊ ਸਾਂਝਾ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਨਾਲ ਉਹਨਾਂ ਨੂੰ ḙ੨੫੦੦੦੦ ਤੋਂ ḙ੨ ਮਿਲੀਅਨ ਹਰ ਸਾਲ ਹਾਸਲ ਹੁੰਦੇ ਹਨ। ਹਰ ਫਸਟ ਨੇਸ਼ਨਜ਼ ਨੂੰ ਸਵੈ-ਸਾਸ਼ਨ, ਜ਼ਰੂਰਤ ਦੀਆਂ ਸੇਵਾਵਾਂ ਅਤੇ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਕਰਨ ਲਈ ਲੰਮੇਂ ਸਮੇਂ ਦੀ ਮਿਆਦ ਵਾਲੇ ਸਥਾਈ ਫੰਡਿੰਗ ਸਰੋਤ ਦੀ ਲੋੜ ਹੋਵੇਗੀ, ਜਿਸ ਵਿੱਚ ਬਾਲ-ਸੰਭਾਲ, ਸਕੂਲ ਅਤੇ ਰਿਹਾਇਸ਼ ਸ਼ਾਮਲ ਹਨ।

ਮੂਲਵਾਸੀ ਲੋਕਾਂ ਨਾਲ ਕੰਮ ਕਰਦਿਆਂ ਬੀ ਸੀ ਫੰਡ ਅੋਨ-ਰਿਜ਼ਰਵ ਹਾਊਸਿੰਗ 'ਤੇ ਪਹਿਲਾ ਸੂਬਾ ਹੈ। ਮੂਲਵਾਸੀ ਲੋਕਾਂ ਅਤੇ ਮੇਟਿਸ ਗਰੁੱਪਾਂ ਨਾਲ ਕੰਮ ਕਰਦਿਆਂ ਅਸੀਂ ਬਾਲ ਭਲਾਈ ਸਿਸਟਮ ਵਿੱਚ ਸੁਧਾਰ ਰਹੇ ਹਾਂ- ਪਰਿਵਾਰਾਂ ਨੂੰ ਇੱਕਠੇ ਰਹਿਣ ਅਤੇ ਵਧੇਰੇ ਬੱਚਿਆਂ ਨੂੰ ਦੇਖਭਾਲ ਵਿੱਚੋਂ ਕੱਢਣ ਵਿੱਚ ਮਦਦ ਕਰਨ ਵਾਸਤੇ ਧਿਆਨ ਕੇਂਦਰਿਤ ਕਰ ਰਹੇ ਹਾਂ। ਅਸੀਂ ਬਾਲ ਭਲਾਈ ਦੇ ਅਧਿਕਾਰ ਖੇਤਰ ਨੂੰ ਮੂਲਵਾਸੀ ਭਾਈਚਾਰਿਆਂ ਵੱਲ ਤਬਦੀਲ ਕਰਨ ਲਈ ਫਸਟ ਨੇਸ਼ਨਜ਼ ਨਾਲ ਸਮਝੌਤਿਆਂ 'ਤੇ ਵੀ ਕੰਮ ਕਰ ਰਹੇ ਹਾਂ।

a landscape picture of the british columbia's forest

ਬੀ ਸੀ ਦੇ ਜੰਗਲਾਤ ਸੈਕਟਰ ਨੂੰ ਸਹਿਯੋਗ

ਕਾਮਿਆਂ ਦੀ ਸਹਾਇਤਾ ਅਤੇ ਨਵੇਂ ਮੌਕਿਆਂ ਦਾ ਵਿਕਾਸ

ਵੱਧ ਫੁੱਲ ਰਹੇ ਜੰਗਲਾਤ ਸੈਕਟਰ ਨੇ ਪੀੜ੍ਹੀਆਂ ਤੋਂ ਕਈ ਪਰਿਵਾਰਾਂ ਨੂੰ ਚੰਗੀਆਂ, ਸਥਾਈ ਨੌਕਰੀਆਂ ਪ੍ਰਦਾਨ ਕੀਤੀਆਂ ਹਨ। ਪਿਛਲੇ ਕਈ ਸਾਲਾਂ ਤੋਂ ਪਹਾੜੀ ਪਾਈਨ ਬੀਟਲ ਦੀ ਤਬਾਹੀ, ਜੰਗਲੀ ਅੱਗਾਂ ਅਤੇ ਸੋਫਟਵੁੱਡ ਲੰਬਰ ਝਗੜੇ ਨੇ ਲੱਕੜ ਦੀ ਸਪਲਾਈ ਘਟਾਈ, ਮਿੱਲਾਂ ਨੂੰ ਬੰਦ ਹੋਣ ਲਈ ਮਜ਼ਬੂਰ ਕੀਤਾ ਅਤੇ ਜੰਗਲਾਤ ਕੰਪਨੀਆਂ ਅਤੇ ਕਾਮਿਆਂ ਲਈ ਅਨਿਸ਼ਚਤਤਾ ਬਣਾਈ।

ਇਸ ਸੈਕਟਰ ਵਿੱਚ ਚੰਗੀਆਂ ਨੌਕਰੀਆਂ ਦਾ ਨਿਰਮਾਣ ਕਰਨ ਅਤੇ ਉਹਨਾਂ ਨੂੰ ਸਹਿਯੋਗ ਦੇਣ ਲਈ ਅਸੀਂ ਘਰਾਂ ਅਤੇ ਵਿਦੇਸ਼ ਵਿੱਚ ਬੀ ਸੀ ਇੰਜੀਨੀਅਰਡ ਲੱਕੜ ਨੂੰ ਪ੍ਰੋਤਸਾਹਨ ਦੇ ਰਹੇ ਹਾਂ, ਜਨਤਕ ਬੁਨਿਆਦੀ ਢਾਂਚੇ ਲਈ ਜਿੱਥੇ ਵੀ ਸੰਭਵ ਹੋਵੇ, ਲੱਕੜ ਦੀ ਵਰਤੋਂ ਕਰਨਾ ਅਤੇ ਸੰਕਰੀ ਸਮੂਹਿਕ ਲੱਕੜ ਦੀਆਂ ਇਮਾਰਤਾਂ (ਇਨਕੈਪਸੂਲੇਟਡ ਮਾਸ ਟਿੰਬਰ ਬਿਲਡਿੰਗਜ਼) ਨੂੰ ਚੈਂਪੀਅਨ ਬਣਾਉਣਾ। ਬਜਟ ੨੦੨੦ ਜੰਗਲਾਤ ਸੈਕਟਰ ਵਿੱਚ ਬੀ ਸੀ ਦੀ ਬਾਇਓ-ਆਰਥਿਕਤਾ ਅਤੇ ਪੁਨਰਸੁਰਜੀਤੀ ਲਈ ਮੌਕਿਆਂ ਦਾ ਨਿਰਮਾਣ ਕਰਨ ਲਈ ਨਵੀਂ ਫੰਡਿੰਗ ਨਾਲ ਅਗਲਾ ਕਦਮ ਲੈ ਰਿਹਾ ਹੈ।

ਕਾਮੇ ਵੀ ਜੋਬ ਪਲੇਸਮੈਂਟ ਅਤੇ ਹੁਨਰ ਸਿਖਲਾਈ, ਸਮੁੰਦਰੀ ਤੱਟ ਦੇ ਲੱਕੜ ਵਪਾਰੀਆਂ ਲਈ ਉਪਕਰਣ ਕਰਜ਼ੇ, ਭਾਰੀ ਮਾਰ ਸਹਿ ਰਹੇ ਭਾਈਚਾਰਿਆਂ ਲਈ ਗਰਾਂਟ ਵਿੱਚ ਮਦਦ ਕਰਨ ਅਤੇ ਅਰਲੀ ਰਿਟਾਇਰਮੈਂਟ ਦੇ ਪ੍ਰੋਗਰਾਮਾਂ ਨੂੰ ਸਹਿਯੋਗ ਦੇਣ ਤੱਕ ਪਹੁੰਚ ਕਰ ਰਹੇ ਹਨ।

ਜਲਵਾਯੂ ਯੋਜਨਾ ਅਤੇ ਕਲੀਨ ਬੀ ਸੀ

ਸਾਫ ਭਵਿੱਖ ਦੀ ਤਾਕਤ ਦਾ ਇਸਤੇਮਾਲ ਕਰਨਾ

ਕਲੀਨ ਬੀ ਸੀ ਵਿੱਚ ਨਵੇਂ ਨਿਵੇਸ਼, ਪੂਦੂਸ਼ਣ ਘਟਾਉਣ ਲਈ ਸਾਡੀ ਸਰਕਾਰ ਦੀ ਯੋਜਨਾ ਅਤੇ ਸਾਫ ਭਵਿੱਖ ਦਾ ਨਿਰਮਾਣ ਬ੍ਰਿਟਿਸ਼ ਕੋਲੰਬੀਆ ਵਾਸੀਆਂ ਦੀ ਜ਼ਿੰਦਗੀ ਤਬਦੀਲ ਕਰਨ ਵਿੱਚ ਮਦਦ ਕਰ ਰਿਹਾ ਹੈ, ਜਿੱਥੇ ਉਹ ਰਹਿੰਦੇ ਅਤੇ ਕੰੰਮ ਕਰਦੇ ਹਨ- ਸਾਡੇ ਸਕੂਲਾਂ, ਯੂਨੀਵਰਸਿਟੀਆਂ ਅਤੇ ਹਸਪਤਾਲਾਂ ਨੂੰ ਵਧੇਰੇ ਊਰਜਾ ਨਿਪੁੰਨ ਬਣਾ ਰਿਹਾ ਹੈ। ਅਸੀਂ ਉਦਯੋਗਾਂ ਨੂੰ ਸਾਫ, ਲੋਅ-ਕਾਰਬਨ ਹੱਲਾਂ ਵੱਲ ਵਧਣ ਲਈ ਸਹਿਯੋਗ ਵੀ ਪ੍ਰਦਾਨ ਕਰ ਰਹੇ ਹਾਂ।

ਬਜਟ ੨੦੧੯ ਨੇ ਇਸ ਯੋਜਨਾ ਨੂੰ ਲਾਗੂ ਕਰਨ ਲਈ ਜ਼ਿਕਰਯੋਗ ਫੰਡਿੰਗ ਪ੍ਰਦਾਨ ਕੀਤੀ ਹੈ। ਬਜਟ ੨੦੨੦ ਕਲੀਨ ਬੀ ਸੀ ਨੂੰ ਸਹਿਯੋਗ ਦੇਣ ਲਈ ḙ੪੦੦ ਮਿਲੀਅਨ ਤੋਂ ਵੱਧ ਦਾ ਵਾਧੂ ਨਿਵੇਸ਼ ਕਰਦਾ ਹੈ। ਇਸ ਸਾਲ ਦਾ ਬਜਟ ਪਰਿਵਾਰਾਂ ਲਈ ਕਲਾਈਮੇਟ ਐਕਸ਼ਨ ਟੈਕਸ ਕਰੈਡਿਟ ਜਾਰੀ ਰੱਖਦਾ ਹੈ ਅਤੇ ਇਲੈਕਟ੍ਰਿਕ ਗੱਡੀ ਖਰੀਦਣਾ ਵਧੇਰੇ ਕਿਫਾਇਤੀ ਬਣਾਉਣ ਲਈ ਸੂਬੇ ਦੇ ਪ੍ਰੋਗਰਾਮ ਵਿੱਚ ḙ੨੦ ਮਿਲੀਅਨ ਸ਼ਾਮਲ ਕਰਦਾ