ਅਸੀਂ ਉਹਨਾਂ ਸੇਵਾਵਾਂ ਵਿੱਚ ਸੁਧਾਰ ਕਰ ਰਹੇ ਹਾਂ ਜਿਸ 'ਤੇ ਲੋਕ ਭਰੋਸਾ ਕਰ ਸਕਣ। ਤੇਜ਼ ਅਤੇ ਬਿਹਤਰ ਸਿਹਤ-ਸੰਭਾਲ ਪ੍ਰਦਾਨ ਕਰਕੇ, ਅਤੇ ਨਵੇਂ ਅਤੇ ਸੁਰੱਖਿਅਤ ਸਕੂਲਾਂ ਦਾ ਨਿਰਮਾਣ ਕਰਕੇ, ਉਹਨਾਂ

ਬਿਹਤਰ ਸੇਵਾਵਾਂ ਪ੍ਰਦਾਨ ਕਰ ਰਹੇ ਹਾਂ
ਬਿਹਤਰ ਸੇਵਾਵਾਂ ਪ੍ਰਦਾਨ ਕਰ ਰਹੇ ਹਾਂ
ਸਿਹਤ ਸੰਭਾਲ ਵਿੱਚ ਸੁਧਾਰ
ਵਧੇਰੇ ਹਸਪਤਾਲ, ਐੱਮ ਆਰ ਆਈ'ਜ਼, ਸਰਜਰੀਆਂ
ਬੀ ਸੀ ਦੀ ਜਨਸੰਖਿਆ ਦੇ ਵਧਣ ਨਾਲ ਸਾਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਅਸੀਂ ਸਿਹਤ ਸੰਭਾਲ ਸੇਵਾਵਾਂ ਦੀ ਮੰਗ ਨੂੰ ਪੂਰਾ ਕਰਨ ਲਈ ਤਿਆਰ ਹਾਂ। ਨਵੀਂ ਫੰਡਿੰਗ ਇੰਤਜ਼ਾਰ ਸਮੇਂ ਨੂੰ ਘਟਾਉਣ ਅਤੇ ਸਾਡੀ ਜ਼ਰੂਰਤ ਦੀਆਂ ਸਿਹਤ ਸੇਵਾਵਾਂ ਦੀ ਕੁਆਲਟੀ ਅਤੇ ਸਥਿਰਤਾ ਵਿੱਚ ਸੁਧਾਰ ਕਰਨ ਵਿੱਚ ਮਦਦ ਕਰੇਗੀ। ਇਸ ਵਿੱਚ ਇਹ ਯਕੀਨੀ ਬਣਾਉਣ ਲਈ ਫੰਡਿੰਗ ਵੀ ਸ਼ਾਮਲ ਹੈ ਕਿ ਲੋਕ ਘੱਟ ਇੰਤਜ਼ਾਰ ਸਮੇਂ ਵਿੱਚ ਲੋਂੜੀਦੀ ਸਰਜਰੀ ਕਰਾ ਸਕਣ।
ਅਸੀਂ ਡਾਇਗਨੋਸਟਿਕ ਐੱਮ ਆਰ ਆਈ'ਜ਼ ਦੀ ਪਹੁੰਚ ਵਧਾ ਰਹੇ ਹਾਂ ਅਤੇ ਪਾ੍ਰਇਮਰੀ ਸੰਭਾਲ, ਹੋਮ ਹੈਲਥ, ਲੰਮੇਂ ਸਮੇਂ ਦੀ ਸੰਭਾਲ ਅਤੇ ਅਸਿਸਟਡ ਲਿਵਿੰਗ ਅਤੇ ਰੈਸਪਾਈਟ ਸੇਵਾਵਾਂ ਵਿੱਚ ਨਵੇਂ ਨਿਵੇਸ਼ ਨਾਲ ਬਜ਼ੁਰਗਾਂ ਦੀ ਸੰਭਾਲ ਵਿੱਚ ਸੁਧਾਰ ਕਰ ਰਹੇ ਹਾਂ। ਬਜਟ ੨੦੨੦ ਬੀ ਸੀ ਦੇ ਸਿਹਤ ਸੰਭਾਲ ਸਿਸਟਮ ਵਿੱਚ ਤਬਦੀਲੀ ਕਰਨ ਲਈ ਸਾਡੇ ਲਏ ਕਦਮਾਂ 'ਤੇ ਚੱਲਦਿਆਂ ਤੁਹਾਡੇ ਅਤੇ ਤੁਹਾਡੇ ਪਰਿਵਾਰ ਨੂੰ ਬਿਹਤਰ ਦੇਖਭਾਲ ਪ੍ਰਦਾਨ ਕਰ ਰਿਹਾ ਹੈ।

ਸਿੱਖਿਆ ਵਿੱਚ ਨਿਵੇਸ਼
ਵਧੇਰੇ ਅਧਿਆਪਕ ਅਤੇ ਨਵੇਂ, ਸੁਰੱਖਿਅਤ ਸਕੂਲ
ਬਜਟ ੨੦੨੦ ਸਾਡੇ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਵੱਧ ਰਹੀ ਗਿਣਤੀ ਨੂੰ ਸਹਿਯੋਗ ਦੇਵੇਗਾ- ਵਧੇਰੇ ਅਧਿਆਪਕ, ਸਪੈਸ਼ਲ ਸਿੱਖਿਆ ਦੇ ਅਧਿਆਪਕ, ਸਾਈਕੋਲੋਜਿਸਟ ਅਤੇ ਕੋਂਸਲਰ ਇਹ ਯਕੀਨੀ ਬਣਾਉਗੇ ਕਿ ਵਿਦਿਆਰਥੀਆਂ ਕੋਲ ਸਫਲਤਾ ਦੇ ਬਿਹਤਰ ਮੌਕੇ ਹੋਣ। ਅਸੀਂ ਕਲਾਸਾਂ ਦਾ ਸਾਈਜ਼ ਘਟਾ ਰਹੇ ਹਾਂ ਅਤੇ ਕਲਾਸਰੂਮ ਸਾਧਨ ਵਧਾ ਰਹੇ ਹਾਂ।
ਅਸੀਂ ਸੂਬੇ ਭਰ ਵਿੱਚ ਸਕੂਲਾਂ ਦਾ ਨਿਰਮਾਣ, ਵਿਸਥਾਰ ਅਤੇ ਭੂਚਾਲ ਲਈ ਅਪਗਰੇਡ ਕਰ ਰਹੇ ਹਾਂ।
ਬੱਚਿਆਂ ਅਤੇ ਉਹਨਾਂ ਨੂੰ ਸਹਿਯੋਗ ਦੇਣ ਵਾਲਿਆਂ ਨੂੰ ਸੁਰੱਖਿਅਤ ਰੱਖਣ ਲਈ ਅਸੀਂ ਸਿਰਫ ੨ ਸਾਲਾਂ ਵਿੱਚ ੩੯ ਪ੍ਰੋਜੈਕਟਾਂ ਦੇ ਐਲਾਨ ਨਾਲ ਭੂਚਾਲ ਪ੍ਰੋਜੈਕਟ ਪ੍ਰਵਾਨਗੀਆਂ ਦੀ ਗਿਣਤੀ ਲਗਭਗ ਤਿੱਗੁਣੀ ਕਰ
ਵੱਧ ਰਹੇ ਭਾਈਚਾਰਿਆਂ ਵਿੱਚ ਵਿਦਿਆਰਥੀਆਂ ਦੇ ਸਿੱਖਿਆ ਵਾਤਾਵਰਣ ਵਿੱਚ ਸੁਧਾਰ ਨਾਲ ੧੦,੦੦੦ ਤੋਂ ਵਧੇਰੇ ਥਾਵਾਂ ਦਾ ਨਿਰਮਾਣ ਹੋਇਆ ਹੈ।

ਨਿਆਂ ਅਤੇ ਸਹਿਯੋਗ ਸੇਵਾਵਾਂ ਤੱਕ ਬਿਹਤਰ ਪਹੁੰਚ
ਰੁਕਾਵਟਾਂ ਨੂੰ ਹਟਾਉਣਾ, ਸੇਵਾਵਾਂ ਦਾ ਵਿਸਥਾਰ
ਔਰਤਾਂ, ਮੂਲਵਾਸੀ ਲੋਕ, ਗਰੀਬੀ ਵਿੱਚ ਰਹਿ ਰਹੇ ਲੋਕ ਅਤੇ ਹੋਰ ਅਧਿਕਾਰਹੀਨ ਲੋਕ ਕਾਨੂੰਨੀ ਸੇਵਾਵਾਂ ਤੱਕ ਪਹੁੰਚ ਲਈ ਅਕਸਰ ਰੁਕਾਵਟਾਂ ਦਾ ਸਾਹਮਣਾ ਕਰਦੇ ਹਨ। ਇਸੇ ਲਈ ਅਸੀਂ ਲੋਕਾਂ ਨੂੰ ਬਿਨਾਂ ਕਿਸੇ ਖਰਚ ਦੇ ਕਾਨੂੰਨੀ ਕੰਮਾਂ ਤੱਕ ਪਹੁੰਚ ਲਈ ਬੀ ਸੀ ਵਿੱਚ ਕਾਨੂੰਨੀ ਅਤੇ ਕਲੀਨਿਕਸ ਨੂੰ ਫੰਡ ਦੇ ਰਹੇ ਹਾਂ।
ਅਤੇ ਕਿਉਂਕਿ ਮੂਲਵਾਸੀ ਲੋਕਾਂ ਦੀ ਨਿਆਂ ਪ੍ਰਣਾਲੀ ਵਿੱਚ ਵੱਧ-ਪ੍ਰਤੀਨਿਧਤਾ ਹੈ, ਅਸੀਂ ਨਵੇਂ ਸਭਿਆਚਾਰਕ ਸੁਰੱਖਿਅਤ ਨਿਆਂ ਸੈਂਟਰ ਅਤੇ ਪ੍ਰੋਗਰਾਮ ਫੰਡ ਕਰ ਰਹੇ ਹਾਂ। ਬਜਟ ੨੦੨੦ ਜੁਰਮ ਨਾਲ ਪ੍ਰਭਾਵਿਤ ਹੋਏ ਲੋਕਾਂ ਲਈ ਜਨਤਕ ਸੁਰੱਖਿਆ ਅਤੇ ਸਹਿਯੋਗ ਸੇਵਾਵਾਂ ਨੂੰ ਵਧਾਉਣ ਲਈ ḙ੭੧ ਮਿਲੀਅਨ ਦਾ ਵਾਧੂ ਸਹਿਯੋਗ ਦਿੰਦਾ ਹੈ। ਇਸ ਵਿੱਚ ਹਿੰਸਕ ਜੁਰਮ ਨਾਲ ਪ੍ਰਭਾਵਿਤ ਹੋਏ ਪੀੜਤਾਂ ਅਤੇ ਉਹਨਾਂ ਦੇ ਪਰਿਵਾਰਾਂ ਲਈ ḙ੧੩ ਮਿਲੀਅਨ ਦਾ ਕਰਾਈਮ ਪਰੀਵੈਂਸ਼ਨ ਵਿਕਟਮ ਅਸਿਸਟੈਂਸ ਪ੍ਰੋਗਰਾਮ (ਛਰਮਿe ੜਚਿਟਮਿਸ ਅਸਸਸਿਟaਨਚe ਫਰੋਗਰaਮ) ਸ਼ਾਮਲ ਹੈ।
ਬੱਚਿਆਂ ਅਤੇ ਨੌਜਵਾਨਾਂ ਦੀ ਜ਼ਿੰਦਗੀ ਵਿੱਚ ਸੁਧਾਰ
ਦੇਖਭਾਲ ਵਿਚਲੇ ਬੱਚਿਆਂ ਦੀ ਸੁਰੱਖਿਆ ਅਤੇ ਸਹਿਯੋਗ
ਸਰਕਾਰੀ ਸੰਭਾਲ ਵਿੱਚ ੬੦੦੦ ਤੋਂ ਵਧੇਰੇ ਬੱਚੇ ਅਤੇ ਨੌਜਵਾਨ ਰਹਿੰਦੇ ਹਨ ਅਤੇ ਹੁਣ ਜਦੋਂ ਇਹ ਗਿਣਤੀ ਘੱਟ ਰਹੀ ਹੈ, ਮੂਲਵਾਸੀ ਬੱਚੇ ਅਤੇ ਨੌਜਵਾਨ ਅਜੇ ਵੀ ਦੇਖਭਾਲ ਵਿੱਚ ਵਧੇਰੇ-ਪ੍ਰਤੀਨਧਤਾ ਰੱਖਦੇ ਹਨ।
ਇਹ ਫੰਡਿਗ ਮੂਲਵਾਸੀ ਬੱਚਿਆਂ ਨੂੰ ਸਭਿਆਚਾਰਕ ਪ੍ਰੋਗਰਾਮਾਂ 'ਤੇ ਜਾਣ ਅਤੇ ਭਾਈਚਾਰਕ ਮੈਂਬਰਾਂ ਨਾਲ ਸੰਪਰਕ ਵਿੱਚ ਰਹਿਣ ਵਿੱਚ ਮਦਦ ਕਰਦੀ ਹੈ। ਇਹ ਫੰਡਿਗ ਮੂਲਵਾਸੀ ਬੱਚਿਆਂ ਨੂੰ ਸਭਿਆਚਾਰਕ ਪ੍ਰੋਗਰਾਮਾਂ 'ਤੇ ਜਾਣ ਅਤੇ ਭਾਈਚਾਰਕ ਮੈਂਬਰਾਂ ਨਾਲ ਸੰਪਰਕ ਵਿੱਚ ਰਹਿਣ ਵਿੱਚ ਮਦਦ ਕਰਦੀ ਹੈ।
ਜੰਗਲੀ ਅੱਗਾਂ ਅਤੇ ਹੜ੍ਹ
ਕੁਦਰਤੀ ਕਰੋਪੀਆਂ ਨਾਲ ਨਜਿੱਠਣਾ ਅਤੇ ਠੀਕ ਹੋਣਾ
ਹਾਲ ਦੇ ਸਾਲਾਂ ਵਿੱਚ ਕੁਦਰਤੀ ਕਰੋਪੀਆਂ ਨੇ ਘਰ, ਭਾਈਚਾਰੇ, ਵਪਾਰ ਅਤੇ aਦਯੋਗ ਤਬਾਹ ਕੀਤੇ ਹਨ। ਇਸ ਸਾਲ ਬਜਟ ਨੇ ਸੂਬੇ ਅਤੇ ਭਾਈਚਾਰਿਆਂ ਨੂੰ ਜੰਗਲੀ ਅੱਗਾਂ, ਹੜ੍ਹਾਂ ਅਤੇ ਹੋਰ ਐਮਰਜੰਸੀਆਂ ਨਾਲ ਨਜਿੱਠਣ ਅਤੇ ਉਹਨਾਂ ਤੋਂ ਬਚਣ ਲਈ ਫੰਡਿੰਗ ਵਿੱਚ ਵਾਧਾ ਕੀਤਾ ਹੈ।