ਜ਼ਿੰਦਗੀ ਬਿਹਤਰ ਬਣਾ ਰਹੇ ਹਾਂ

ਸਾਡਾ ਸੂਬਾ ਬੇਮਿਸਾਲ ਕੁਦਰਤੀ ਸੁੰਦਰਤਾ, ਸੰਸਾਧਨਾਂ, ਮਿਹਨਤੀ ਲੋਕਾਂ ਅਤੇ ਵੱਧ ਫੁੱਲ ਰਹੀ ਆਰਥਿਕਤਾ ਨਾਲ ਭਰਪੂਰ ਇੱਕ ਸ਼ਾਨਦਾਰ ਥਾਂ ਹੈ। ਪਰ ਸਹੀ ਮਾਇਨਿਆਂ ਵਾਲੀ ਖੁਸ਼ਹਾਲ ਆਰਥਿਕਤਾ ਅਤੇ ਸੂਬਾ ਉਹ ਹੁੰਦਾ ਹੈ ਜਿੱਥੇ ਸਭ ਨੂੰ ਫਾਇਦਾ ਹੋਵੇ। ਆਉਣ ਵਾਲੇ ਕੱਲ ਦੀਆਂ ਚੁਣੌਤੀਆਂ ਨਾਲ ਨਿਜੱਠਦੇ ਹੋਏ ਇਸ ਨੂੰ ਅੱਜ ਵਾਸਤੇ ਵੀ ਮੌਕੇ ਸਿਰਜਣੇ ਚਾਹੀਦੇ ਹਨ।

ਸੱਚੀ ਅਤੇ ਸਥਾਈ ਸੁਲ੍ਹਾ-ਸਫਾਈ

ਸਰਕਾਰ ਹੋਣ ਦੇ ਨਾਤੇ ਅਸੀਂ ਜੋ ਕੁਝ ਵੀ ਕਰਦੇ ਹਾਂ, ਉਸ ਵਿੱਚ ਮੂਲਵਾਸੀ ਲੋਕਾਂ ਨਾਲ ਸੱਚੀ ਅਤੇ ਸਥਾਈ ਸੁਲ੍ਹਾ-ਸਫਾਈ ਹਾਸਲ ਕਰਨੀ ਸਾਡੀ ਬੁਨਿਆਦੀ ਵਚਨਬੱਧਤਾ ਹੈ। ਇਹ ਵਚਨਬੱਧਤਾ ਸਾਡੀ ਸਰਕਾਰ ਦੇ ਰੋਜ਼ਮਰ੍ਹਾ ਦੇ ਕੰਮਾਂ ਅਤੇ ਸਾਡੇ ਕੀਤੇ ਸਾਰੇ ਫੈਸਲਿਆਂ ਦੇ ਆਧਾਰ ਨਾਲ ਜੁੜੀ ਹੋਈ ਹੈ।

ਵਧੇਰੇ ਜਾਣੋ

ਅਸੀਂ ਲੋਕਾਂ ਵਿੱਚ ਨਿਵੇਸ਼ ਕਰ ਰਹੇ ਹਾਂ

ਸਾਡੀ ਸਰਕਾਰ ਵੱਖਰੇ ਫੈਸਲੇ ਕਰ ਰਹੀ ਹੈ, ਜੋ ਸਾਡੇ ਸੂਬੇ ਨੂੰ ਇੱਕ ਨਵੇਂ ਰਾਹ 'ਤੇ ਲਿਜਾਂਦੇ ਹਨ। ਅਸੀਂ ਬੱਚਿਆਂ ਲਈ ਬਿਹਤਰ ਸਾਂਭ-ਸੰਭਾਲ, ਅਤੇ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਬਿਹਤਰ ਸਿਹਤ ਸੰਭਾਲ ਅਤੇ ਸੇਵਾਵਾਂ ਪ੍ਰਦਾਨ ਕਰਨ ਲਈ ਠੋਸ ਕਦਮ ਉਠਾਏ ਹਨ। ਨਾਲ ਹੀ ਅਸੀਂ ਦੇਸ਼ ਭਰ ਵਿੱਚ ਅੱਜ ਅਤੇ ਭਵਿੱਖ ਵਿੱਚ ਵੀ ਮੋਹਰੀ ਰਹਿਣ ਵਾਲੀ ਮਜ਼ਬੂਤ, ਚਿਰਸਥਾਈ ਆਰਥਿਕਤਾ ਦੇ ਨਿਰਮਾਣ ਲਈ ਨਿਵੇਸ਼ ਕੀਤਾ ਹੈ।

ਮਾਪੇ ਅਫੋਰਡੇਬਲ ਚਾਈਲਡ ਕੇਅਰ ਬੈਨਿਫਿਟ ਰਾਂਹੀ $15,000 ਸਾਲਾਨਾ ਤੱਕ

ਪ੍ਰਤੀ ਬੱਚਾ ਦੀ ਬੱਚਤ ਕਰ ਰਹੇ ਹਨ

20% ਕਟੌਤੀ

ਛੋਟੇ ਵਪਾਰਾਂ ਦੀ ਟੈਕਸ ਦਰ ਵਿੱਚ

5,500 ਵਿਦਿਆਰਥੀਆਂ ਲਈ ਨਵੇਂ ਕਲਾਸਰੂਮ

ਵਧ ਰਹੀਆਂ ਕਮਿਊਨਟੀਆਂ ਵਿੱਚ ਨਵੇਂ ਸਕੂਲਾਂ ਵਾਸਤੇ $191.4 ਮਿਲੀਅਨ

1 ਮਿਲੀਅਨ ਤੋਂ ਜ਼ਿਆਦਾ ਵਾਧੂ ਘੰਟੇ

ਰਿਹਾਇਸ਼ੀ ਦੇਖਭਾਲ ਵਾਲੇ ਘਰਾਂ ਵਿੱਚ ਬਜ਼ੁਰਗਾਂ ਦੀ ਸੰਭਾਲ ਲਈ

800+ ਨਵੇਂ ਮੌਡੂਲਰ ਘਰ ਖੁੱਲ੍ਹ ਗਏ ਹਨ

ਅਤੇ ਬੇਘਰਤਾ ਦੇ ਸ਼ਿਕਾਰ ਲੋਕਾਂ ਲਈ 1200+ ਘਰ ਉਪਲਬਧ ਕਰਵਾਏ ਜਾਣਗੇ।

5 ਨਵੇਂ ਅਰਜੈਂਟ ਪ੍ਰਾਈਮਰੀ ਕੇਅਰ ਸੈਂਟਰ

ਬੀ.ਸੀ. ਭਰ ਦੀਆਂ ਕਮਿਊਨਿਟੀਆਂ ਵਿੱਚ ਖੁੱਲ੍ਹ ਚੁੱਕੇ ਹਨ, 5 ਹੋਰ ਖੋਲ੍ਹੇ ਜਾਣਗੇ

280 ਨਵੇਂ ਟਰਾਂਜ਼ਿਸ਼ਨ ਘਰਾਂ ਨੂੰ

ਫੰਡਿੰਗ ਮਿਲੀ ਹੈ, ਹਿੰਸਾ ਅਤੇ ਦੁਰਵਿਵਹਾਰ ਕਾਰਨ ਘਰ ਛੱਡਣ ਵਾਲੀਆਂ ਔਰਤਾਂ ਅਤੇ ਬੱਚਿਆਂ ਲਈ

37,000 ਜ਼ਿਆਦਾ ਐੱਮ.ਆਰ.ਆਈ'ਜ਼

ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ, ਇੰਤਜ਼ਾਰ ਸਮਾਂ ਘੱਟ ਕਰ ਰਹੇ ਹਾਂ

4,900 ਕਫਾਇਤੀ ਕਿਰਾਏ ਵਾਲੇ ਨਵੇਂ ਘਰਾਂ 'ਤੇ ਕੰਮ ਚਲ ਰਿਹਾ ਹੈ

ਅਤੇ ਬੀ.ਸੀ. ਦੀਆਂ 42 ਕਮਿਊਨਿਟੀਆਂ ਵਿੱਚ 14,000 ਹੋਰ ਘਰਾਂ ਦਾ ਨਿਰਮਾਣ ਕੀਤਾ ਜਾਵੇਗਾ

ਬੀ.ਸੀ. ਫੈਰੀਜ਼ ਦੇ 22 ਮਿਲੀਅਨ+ ਮੁਸਾਫਰ ਪੈਸੇ ਬਚਾ ਰਹੇ ਹਨ

ਕਿਰਾਇਆਂ ਵਿੱਚ ਵਾਧੇ ਉੱਪਰ ਲਗਾਈ ਰੋਕ, ਕਿਰਾਇਆਂ ਵਿੱਚ ਕੀਤੀਆਂ ਕਟੌਤੀਆਂ ਅਤੇ ਬਜ਼ੁਰਗਾਂ ਵਾਸਤੇ ਮੁਫਤ ਸਫਰ ਰਾਹੀਂ

ਅਨੁਚਿਤ ਐੱਮ.ਐੱਸ.ਪੀ. ਪ੍ਰੀਮੀਅਮ ਨੂੰ ਖਤਮ ਕੀਤੇ ਜਾਣ ਨਾਲ

ਪਰਿਵਾਰ $1,800 ਤਕ ਪ੍ਰਤੀ ਸਾਲ ਬੱਚਤ ਕਰਗੇ

1,750 ਨਵੇਂ ਘਰ ਮੂਲਵਾਸੀ ਲੋਕਾਂ ਲਈ ਛੇਤੀ ਮੁਹੱਈਆ ਕਰਵਾਏ ਜਾਣਗੇ

ਰਿਜ਼ਰਵ 'ਤੇ ਅਤੇ ਰਿਜ਼ਰਵ ਤੋਂ ਬਾਹਰ ਵੀ