ਮਜ਼ਬੂਤ ਚਿਰਸਥਾਈ ਆਰਥਿਕਤਾ ਵਿੱਚ ਨਿਵੇਸ਼

ਸਾਡੀ ਸਰਕਾਰ ਲੋਕਾਂ ਨੂੰ ਪਹਿਲ ਦੇ ਰਹੀ ਹੈ ਅਤੇ ਅਸੀਂ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੀ ਜ਼ਿੰਦਗੀ ਵਧੇਰੇ ਕਫਾਇਤੀ ਬਣਾਉਣ ਲਈ ਸਖਤ ਮਿਹਨਤ ਕਰ ਰਹੇ ਹਾਂ। ਇਹ ਲੋਕਾਂ ਲਈ ਵਧੀਆ ਹੈ, ਆਰਥਿਕਤਾ ਲਈ ਵਧੀਆ ਹੈ ਅਤੇ ਸਾਡੇ ਸਾਂਝੇ ਭਵਿੱਖ ਲਈ ਵਧੀਆ ਹੈ।

ਕਲੀਨ ਬੀ.ਸੀ.: ਕੁਦਰਤ ਦੀ ਸੁਰੱਖਿਆ ਕਰਦੇ ਹੋਏ ਸਾਡੇ ਭਵਿੱਖ ਦੀ ਉੱਨਤੀ

ਊਰਜਾ ਨਿਪੁੰਨਤਾ ਵਿੱਚ ਸੁਧਾਰ ਕਰ ਰਹੇ ਹਾਂ ਅਤੇ ਲੋਕਾਂ ਦੀ ਜੇਬ ਵਿੱਚ ਪੈਸੇ ਵਾਪਸ ਪਾ ਰਹੇ ਹਾਂ

  • ਅਗਲੇ ਤਿੰਨ ਸਾਲਾਂ ਵਿੱਚ ਕੁਲ $902 ਮਿਲੀਅਨ ਦੀ ਪਹਿਲਕਦਮੀ ਨਾਲ ਕਲੀਨ ਬੀ.ਸੀ. ਲਈ ਨਵੀਂ ਫੰਡਿੰਗ — ਇਸ ਫੰਡਿੰਗ ਨਾਲ ਇਹ ਪੱਕਾ ਹੋਵੇਗਾ ਕਿ ਅਸੀਂ ਜਲਵਾਯੂ ਕਮਿਊਨਟੀਆਂ ਨਾਲ ਰਲ ਕੇ ਸਾਫ ਹਵਾ, ਜ਼ਮੀਨ ਅਤੇ ਪਾਣੀ ਦੀ ਰੱਖਿਆ ਕਰ ਸਕੀਏ।
    • ਊਰਜਾ ਦੀ ਬੱਚਤ ਦੇ ਸੁਧਾਰਾਂ ਨੂੰ ਸਾਰੇ ਬ੍ਰਿਟਿਸ਼ ਕੋਲੰਬੀਆ ਨਿਵਾਸੀਆਂ ਲਈ ਵਧੇਰੇ ਪਹੁੰਚਯੋਗ ਬਣਾਉਣ ਵਾਸਤੇ ਇਸ ਵਿੱਚ ਅਗਲੇ ਤਿੰਨ ਸਾਲਾਂ ਦੌਰਾਨ $41 ਮਿਲੀਅਨ ਸ਼ਾਮਲ ਹਨ।
  • ਰੈਨੋਵੇਸ਼ਨ ਦੇ ਖਰਚੇ ਵਿੱਚ ਪਰਿਵਾਰਾਂ ਦੇ ਪੈਸੇ ਬਚਾਉਣ ਲਈ ਅਸੀਂ ਲੋਕਾਂ ਦੇ ਘਰਾਂ ਵਿੱਚ ਸਵੱਛ ਊਰਜਾ ਦੇ ਪੁਨਰ ਸੰਯੋਜਨ ਨੂੰ ਸਹਿਯੋਗ ਦੇ ਰਹੇ ਹਾਂ। ਲੋਕਾਂ ਹੇਠ ਲਿਖੀਆਂ ਬੱਚਤਾਂ ਹਾਸਲ ਕਰ ਸਕਣਗੇ:
    • ਫਾਸਿਲ ਬਾਲਣ (ਤੇਲ, ਪ੍ਰੋਪੇਨ ਜਾਂ ਕੁਦਰਤੀ ਗੈਸ) ਨੂੰ ਬਿਜਲਈ ਹਵਾ ਸਰੋਤ ਹੀਟ ਪੰਪ ਵਾਲੀ ਹੀਟਿੰਗ ਪ੍ਰਣਾਲੀ ਵਿੱਚ ਬਦਲਣ ਲਈ $2,000
    • ਉਨ੍ਹਾਂ ਦੇ ਘਰਾਂ ਦੀਆਂ ਖਿੜਕੀਆਂ ਅਤੇ ਦਰਵਾਜ਼ਿਆਂ ਨੂੰ ਬਿਹਤਰ ਢੰਗ ਨਾਲ ਇਨਸੁਲੇਟ ਕਰਨ ਵਾਸਤੇ ਅਪਗਰੇਡ ਲਈ $1000 ਤੱਕ
    • ਉੱਚ ਨਿਪੁੰਨਤਾ ਵਾਲੀ ਨੈਚੂਰਲ ਗੈਸ ਫਰਨੇਸ ਲਈ $700 ਤੱਕ

ਜ਼ੀਰੋ ਨਿਕਾਸੀ ਵਾਲੇ ਵਾਹਨਾਂ ਨੂੰ ਵਧੇਰੇ ਕਫਾਇਤੀ ਬਣਾ ਰਹੇ ਹਾਂ

  • ਜ਼ੀਰੋ ਨਿਕਾਸੀ ਵਾਲੇ ਵਾਹਨਾਂ ਨੂੰ ਬੀ.ਸੀ. ਦੇ ਲੋਕਾਂ ਲਈ ਵਧੇਰੇ ਕਫਾਇਤੀ ਬਣਾਉਣ ਵਾਸਤੇ ਅਸੀਂ ਲੱਖਾਂ ਡਾਲਰਾਂ ਦਾ ਨਿਵੇਸ਼ ਕਰ ਰਹੇ ਹਾਂ। ਇਸ ਨਾਲ ਲੋਕਾਂ ਨੂੰ ਉਨ੍ਹਾਂ ਦੀ ਖਰੀਦ 'ਤੇ $6,000 ਤੱਕ ਦੀ ਬੱਚਤ ਹੋਵੇਗੀ ਅਤੇ ਗੈਸ ਲਾਗਤਾਂ ਵਿੱਚ ਪ੍ਰਤੀ ਸਾਲ ਲਗਭਗ $1500 ਦੀ ਬੱਚਤ ਹੋਵੇਗੀ।
  • ਜ਼ੀਰੋ ਨਿਕਾਸੀ ਵਾਲੇ ਵਾਹਨਾਂ ਨੂੰ ਵਧੇਰੇ ਕਫਾਇਤੀ ਬਣਾਉਣ ਦਾ ਮਤਲਬ ਹੈ ਕਿ ਉਨ੍ਹਾਂ ਦੀ ਵਰਤੋਂ ਨੂੰ ਸਹਿਯੋਗ ਦੇਣ ਲਈ ਬੁਨਿਆਦੀ ਸੁਵਿਧਾਵਾਂ ਮੁਹੱਈਆ ਕਰਵਾਉਣੀਆਂ:
    • ਨਵੇਂ ਜਨਤਕ ਤੇਜ਼-ਚਾਰਜਿੰਗ ਸਟੇਸ਼ਨ ਅਤੇ ਹਾਈਡਰੋਜਨ ਫਿਊਲ ਵਾਲੇ ਸਟੇਸ਼ਨਾਂ ਲਈ $20 ਮਿਲੀਅਨ
    • ਸਵੱਛ ਊਰਜਾ ਵਾਹਨ ਖੇਤਰ ਨੂੰ ਸਹਿਯੋਗ ਦੇਣ ਲਈ $6 ਮਿਲੀਅਨ, ਇਸ ਵਿੱਚ ਆਟੋਮੋਟਿਵ ਤਕਨੀਸ਼ੀਅਨਾਂ ਅਤੇ ਇਲੈਕਟ੍ਰੀਸ਼ਨਾਂ ਲਈ ਟਰੇਨਿੰਗ ਪ੍ਰੋਗਰਾਮ ਸ਼ਾਮਲ ਹਨ

ਜਲਵਾਯੂ ਕਾਰਵਾਈ ਟੈਕਸ ਕਰੈਡਿਟ ਨੂੰ ਵਧਾ ਰਹੇ ਰਹੇ ਹਾਂ

1 ਜੁਲਾਈ 2019 ਤੋਂ ਬਾਲਗਾਂ ਅਤੇ ਬੱਚਿਆਂ ਲਈ ਵੱਧ ਤੋਂ ਵੱਧ ਜਲਵਾਯੂ ਕਾਰਵਾਈ ਟੈਕਸ ਕਰੈਡਿਟ 14% ਜ਼ਿਆਦਾ ਹੋਵੇਗਾ, ਇਸ ਦਾ ਭਾਵ ਹੈ ਕਿ ਚਾਰ ਵਿਅਕਤੀਆਂ ਦੇ ਘੱਟ ਅਤੇ ਮੱਧ ਆਮਦਨ ਵਾਲੇ ਪਰਿਵਾਰ ਇਹ ਪ੍ਰਾਪਤ ਕਰਨਗੇ:

  • 1 ਜੁਲਾਈ 2019 ਤੋਂ $400 ਤੱਕ, ਅਤੇ
  • 1 ਜੁਲਾਈ 2021 ਤੋਂ $500

ਸਾਫ ਵਪਾਰਾਂ ਅਤੇ ਕਮਿਊਨਟੀਆਂ ਨੂੰ ਸਹਿਯੋਗ ਦੇ ਰਹੇ ਹਾਂ

  • ਵੱਡੇ ਵਪਾਰਾਂ ਨੂੰ ਆਪਣਾ ਗਰੀਨਹਾਊਸ ਗੈਸ ਨਿਕਾਸ ਘਟਾਉਣ ਵਿੱਚ ਮਦਦ ਦੇਣ ਵਾਸਤੇ ਬਜਟ 2019 ਅਗਲੇ ਤਿੰਨ ਸਾਲਾਂ ਵਿੱਚ $168 ਮਿਲੀਅਨ ਨਿਵੇਸ਼ ਕਰ ਰਿਹਾ ਹੈ, ਉਦਯੋਗਾਂ ਨੂੰ ਆਪਣਾ ਜੀ.ਐੱਚ.ਜੀ. ਨਿਕਾਸ ਘਟਾਉਣ ਲਈ ਪ੍ਰੋਤਸਾਹਨ ਦੇ ਰਿਹਾ ਹੈ।
  • ਇਸ ਸਾਲ $15 ਮਿਲੀਅਨ ਦਾ ਨਿਵੇਸ਼ ਇਹ ਯਕੀਨੀ ਬਣਾ ਰਿਹਾ ਹੈ ਕਿ ਪਛੜੀਆਂ ਕਮਿਊਨਟੀਆਂ ਨੂੰ ਸਵੱਛ ਊਰਜਾ ਵੱਲ ਤਬਦੀਲ ਹੋਣ ਲਈ ਸਹਿਯੋਗ ਮਿਲੇ।

ਲਚਕਦਾਰ ਆਰਥਿਕਤਾ ਦਾ ਨਿਰਮਾਣ ਕਰ ਰਹੇ ਹਾਂ

ਆਪਣੀਆਂ ਕਮਿਊਨਟੀਆਂ ਨੂੰ ਜੋੜ ਰਹੇ ਹਾਂ

  • ਆਵਾਜਾਈ ਪ੍ਰਾਜੈਕਟ ਨੂੰ ਅੱਜ ਅਤੇ ਆਉਣ ਵਾਲੇ ਸਮੇਂ ਦੀ ਲੋੜ ਅਨੁਸਾਰ ਬਣਾਉਣ ਲਈ $6.6 ਮਿਲੀਅਨ ਦਾ ਨਿਵੇਸ਼ ਕਰ ਰਹੇ ਹਾਂ।
  • ਅਸੀਂ ਸੂਬੇ ਭਰ ਦੀਆਂ 30 ਕਮਿਊਨਟੀਆਂ ਵਿੱਚ ਬੀ.ਸੀ. ਟਰਾਂਜ਼ਿਟ ਸੇਵਾ ਦੇ ਵਿਸਥਾਰ ਲਈ ਬਿਹਤਰ ਜਨਤਕ ਟਰਾਂਜ਼ਿਟ ਵਿੱਚ $21 ਮਿਲੀਅਨ ਦਾ ਵਾਧੂ ਨਿਵੇਸ਼ ਕਰ ਰਹੇ ਹਾਂ।
  • 200 ਤੋਂ ਵੀ ਵੱਦ ਕਮਿਊਨਿਟੀਆਂ ਵਿੱਚ ਤੇਜ਼ ਗਤੀ ਵਾਲੀ ਇੰਟਰਨੈੱਟ ਸੇਵਾ ਦੇ ਹੋਰ ਵੀ ਜ਼ਿਆਦਾ ਵਿਸਥਾਰ ਲਈ $50 ਮਿਲੀਅਨ ਦਾ ਨਿਵੇਸ਼ ਕਰ ਰਹੇ ਹਾਂ।

ਬੀ.ਸੀ. ਦੇ ਸੰਸਾਧਨ ਉਦਯੋਗ ਨੂੰ ਮਜ਼ਬੂਤ ਕਰ ਰਹੇ ਹਾਂ

  • ਜੰਗਲੀ ਅੱਗਾਂ ਨੂੰ ਰੋਕਣ ਅਤੇ ਇਨ੍ਹਾਂ ਦਾ ਮੁਕਾਬਲਾ ਕਰਨ ਦੇ ਯਤਨਾਂ ਨੂੰ ਵਧੇਰੇ ਮਜ਼ਬੂਤ ਬਣਾਉਣ ਲਈ ਅਗਲੇ ਤਿੰਨ ਸਾਲਾਂ ਵਿੱਚ ਵਾਧੂ $111 ਮਿਲੀਅਨ ਅਤੇ ਬੀਮਾਰੀ ਅਤੇ ਜੰਗਲੀ ਅੱਗਾਂ ਕਾਰਣ ਨੁਕਸਾਨੇ ਹੋਏ ਖੇਤਰਾਂ ਵਿੱਚ ਜੰਗਲ ਦੀ ਬਹਾਲੀ ਲਈ $13 ਮਿਲੀਅਨ ਮੁਹੱਈਆ ਕਰ ਰਹੇ ਹਾਂ।
  • ਸਮੁੰਦਰੀ ਤੱਟ ਦੇ ਜੰਗਲੀ ਖੇਤਰ ਨੂੰ ਪੁਨਰਜੀਵਤ ਕਰਨ ਵਾਸਤੇ ਸਹਿਯੋਗ ਦੇਣ ਲਈ ਅਗਲੇ ਤਿੰਨ ਸਾਲਾਂ ਦੌਰਾਨ $10 ਮਿਲੀਅਨ ਦਾ ਵਾਧੂ ਨਿਵੇਸ਼ ਕਰ ਰਹੇ ਹਾਂ।
  • ਖਾਣ-ਨਿਰੀਖਕਾਂ ਦੀ ਗਿਣਤੀ ਵਿੱਚ ਵਾਧਾ ਕਰਨ ਲਈ ਅਤੇ ਨਵੇਂ ਲੇਖਾ-ਪ੍ਰੀਖਣ ਨੂੰ ਸਹਿਯੋਗ ਦੇਣ ਲਈ $20 ਮਿਲੀਅਨ ਦਾ ਇਤਿਹਾਸਕ ਨਿਵੇਸ਼ ਕਰ ਰਹੇ ਹਾਂ।

ਆਪਣੇ ਬੁਨਿਆਦੀ ਢਾਂਚੇਂ ਦਾ ਆਧੁਨਿਕੀਕਰਣ ਕਰ ਰਹੇ ਹਾਂ

  • ਅਸੀਂ ਸੂਬੇ ਭਰ ਦੀਆਂ ਕਮਿਊਨਟੀਆਂ ਦੇ ਬੁਨਿਆਦੀ ਢਾਚੇ ਵਿੱਚ $20 ਬਿਲੀਅਨ ਤੋਂ ਵੱਧ ਨਿਵੇਸ਼ ਨਾਲ ਅਜਿਹੀਆਂ ਸੜਕਾਂ, ਹਸਪਤਾਲਾਂ ਅਤੇ ਸਕੂਲਾਂ ਦਾ ਨਿਰਮਾਣ ਕਰ ਰਹੇ ਹਾਂ, ਜਿਨ੍ਹਾਂ ਦੀ ਬੀ.ਸੀ. ਨੂੰ ਲੋੜ ਹੈ, ਅਤੇ ਜਿਨ੍ਹਾਂ ਦੀ ਉਸਾਰੀ ਨਾਲ ਹਜ਼ਾਰਾਂ ਨੌਕਰੀਆਂ ਨੂੰ ਸਹਿਯੋਗ ਮਿਲੇਗਾ।

ਬੀ.ਸੀ. ਕੈਨੇਡਾ ਵਿੱਚ ਇੱਕ ਆਰਥਿਕ ਆਗੂ ਹੈ

  • ਪ੍ਰਸਤਾਵਿਤ ਅਸਲ ਜੀ.ਡੀ.ਪੀ. ਵਿੱਚ ਸਭ ਤੋਂ ਜ਼ਿਆਦਾ ਵਾਧਾ, ਘੱਟ ਬੇਰੁਜ਼ਗਾਰੀ ਦਰ ਅਤੇ ਦੇਸ਼ ਭਰ ਵਿੱਚ ਸਭ ਤੋਂ ਵੱਡੇ ਤਨਖਾਹ ਵਾਧੇ ਨਾਲ ਬੀ.ਸੀ. ਦਾ ਅਰਥਚਾਰਾ ਦੇਸ਼ ਵਿੱਚ ਸਭ ਤੋਂ ਜ਼ਿਆਦਾ ਮਜ਼ਬੂਤ ਹੈ। ਪਿਛਲੇ ਸਾਲ ਬ੍ਰਿਟਿਸ਼ ਕੋਲੰਬੀਆ ਵਿੱਚ ਤਨਖਾਹਾਂ ਵੱਚ 4.1% ਦਾ ਵਾਧਾ ਹੋਇਆ ਹੈ , ਜੋ ਪੂਰੇ ਕੈਨੇਡਾ ਵਿੱਚ ਸਭ ਤੋਂ ਜ਼ਿਆਦਾ ਹੈ। ਇਹ ਬੀ.ਸੀ. ਵਿੱਚ ਇੱਕ ਦਹਾਕੇ ਵਿੱਚ ਸਭ ਤੋਂ ਵੱਧ ਮਜ਼ਬੂਤ ਤਨਖਾਹ ਵਾਧਾ ਹੈ।
  • ਬੀ.ਸੀ. ਦੀ ਬੇਰੁਜ਼ਗਾਰੀ ਦਰ — ਲਗਾਤਾਰ 17ਵੇਂ ਮਹੀਨੇ ਲਈ — ਜਨਵਰੀ 2019 ਵਿੱਚ 4.7% ਤੇ ਹੈ, ਜੋ ਕੈਨੇਡਾ ਵਿੱਚ ਸਭ ਤੋਂ ਘੱਟ ਹੈ। ਪਿਛਲੇ ਸਾਲ ਵਿੱਚ 64,800 ਦੇ ਵਾਧੇ ਨਾਲ ਸੂਬੇ ਵਿੱਚ ਨਿੱਜੀ ਖੇਤਰ ਦੀਆਂ ਨੌਕਰੀਆਂ ਨੇ ਰੁਜ਼ਗਾਰ ਵਿੱਚ ਵਾਧਾ ਕੀਤਾ ਹੈ।