ਤੁਹਾਡੀ ਜ਼ਿੰਦਗੀ ਨੂੰ ਵਧੇਰੇ ਕਫਾਇਤੀ ਬਣਾ ਰਹੇ ਹਾਂ

ਸਾਡੀ ਸਰਕਾਰ ਸਾਰੇ ਬ੍ਰਿਟਿਸ਼ ਕੋਲੰਬੀਆ ਵਾਸੀਆਂ ਦੀ ਜ਼ਿੰਦਗੀ ਨੂੰ ਵਧੇਰੇ ਕਫਾਇਤੀ ਬਣਾਉਣ ਅਤੇ ਉਨ੍ਹਾਂ ਦੇ ਫਾਇਦੇ ਲਈ ਫੈਸਲੇ ਲੈਣ ਵਾਸਤੇ ਕੰਮ ਕਰ ਰਹੀ ਹੈ।

ਵੱਡੇ ਨਿਵੇਸ਼ ਪ੍ਰੋਗਰਾਮਾਂ ਅਤੇ ਟੈਕਸ ਕਟੌਤੀਆਂ ਵਿੱਚ

ਬੀ.ਸੀ. ਚਾਈਲਡ ਆਪਰਚਿਊਨਿਟੀ ਬੈਨਿਫਿਟ

ਅਕਤੂਬਰ 2020 ਤੋਂ ਇੱਕ ਬੱਚੇ ਵਾਲੇ ਪਰਿਵਾਰਾਂ ਨੂੰ ਸਾਲਾਨਾ $1,600 ਤੱਕ ਪ੍ਰਾਪਤ ਹੋਣਗੇ, 2 ਬੱਚਿਆਂ ਵਾਲੇ ਪਰਿਵਾਰਾਂ ਨੂੰ ਸਾਲਾਨਾ $2,600 ਡਾਲਰ ਤੱਕ ਅਤੇ ਤਿੰਨ ਬੱਚਿਆਂ ਵਾਲੇ ਪਰਿਵਾਰਾਂ ਨੂੰ ਸਾਲਾਨਾ $3400 ਤੱਕ ਹਾਸਲ ਹੋਣਗੇ।

ਵਿਦਿਆਰਥੀ ਕਰਜ਼ਿਆਂ 'ਤੇ ਵਿਆਜ ਖਤਮ ਕਰ ਰਹੇ ਹਾਂ

  • ਬੀ.ਸੀ. ਦੇ ਵਿਦਿਆਰਥੀ ਕਰਜ਼ਿਆਂ 'ਤੇ ਵਿਆਜ 19 ਫ਼ਰਵਰੀ 2019 ਤੋਂ ਖ਼ਤਮ ਕਰ ਦਿੱਤਾ ਗਿਆ ਹੈ।

ਲੋਕਾਂ ਦੀਆਂ ਜੇਬਾਂ ਵਿੱਚ ਪੈਸੇ ਵਾਪਸ ਪਾ ਰਹੇ ਹਾਂ

  • ਐੱਮ.ਐੱਸ.ਪੀ. ਪ੍ਰੀਮੀਅਮ 1 ਜਨਵਰੀ 2020 ਤੋਂ ਪੂਰੀ ਤਰ੍ਹਾਂ ਖਤਮ ਹੋ ਜਾਣਗੇ, ਇਸ ਨਾਲ ਪਰਿਵਾਰਾਂ ਨੂੰ $1,800 ਪ੍ਰਤੀ ਸਾਲ ਬੱਚਤ ਹੋਵੇਗੀ।
  • $80,000 ਕਮਾਉਣ ਵਾਲੇ ਕੁੱਲ ਚਾਰ ਜੀਆਂ ਵਾਲੇ ਪਰਿਵਾਰ ਦੇ ਨਿਰੋਲ ਸੂਬਾਈ ਟੈਕਸਾਂ ਵਿੱਚ ਸਾਲ 2016 ਦੇ ਮੁਕਾਬਲੇ 43% ਕਟੌਤੀ ਕੀਤੀ ਜਾਵੇਗੀ ਜਿਸ ਨਾਲ ਉਸ ਪਰਿਵਾਰ ਦੀ ਜੇਬ ਵਿੱਚ ਲਗਭਗ $2,400 ਵਾਪਸ ਪਾ ਦਿੱਤੇ ਜਾਣਗੇ।

ਕਿਰਾਏ ਵਿੱਚ ਮਦਦ ਲਈ ਕਮਿਊਨਿਟੀ-ਅਧਾਰਿਤ ਬੈਂਕ

  • ਕਿਰਾਏਦਾਰਾਂ ਦੀ ਮਦਦ ਕਰਨ ਵਾਲੇ ਬੈਂਕਾਂ ਨੂੰ ਫੰਡਿੰਗ ਪ੍ਰਦਾਨ ਕਰ ਰਹੇ ਹਾਂ। ਇਹ ਬੈਂਕ ਉਨ੍ਹਾਂ ਕਿਰਾਏਦਾਰਾਂ ਨੂੰ ਸਹਾਰਾ ਦੇਣਗੇ ਜਿਨ੍ਹਾਂ ਨੂੰ ਮਕਾਨ ਮਾਲਕ ਵੱਲੋਂ ਬੇਵਜ੍ਹਾ ਕਿਰਾਏ ਦੀ ਰਿਹਾਇਸ਼ ਖਾਲੀ ਕਰਨ ਦੇ ਆਦੇਸ਼ ਤੋਂ ਬਚਣ ਲਈ ਤੁਰੰਤ ਛੋਟੀ ਮਿਆਦ ਵਾਲੇ ਕਰਜ਼ੇ ਦੀ ਜ਼ਰੂਰਤ ਹੁੰਦੀ ਹੈ।

ਦੇਖਭਾਲ ਪ੍ਰਦਾਨ ਕਰਨ ਵਾਲਿਆਂ ਨੂੰ ਸਹਿਯੋਗ

  • ਕਮਿਊਨਿਟੀ ਲਿਵਿੰਗ ਬੀ.ਸੀ. ਤਹਿਤ ਹੋਮਸ਼ੇਅਰ ਪ੍ਰਦਾਨ ਕਰਨ ਵਾਲੇ ਸਾਲ 2009 ਤੋਂ ਬਾਅਦ ਪਹਿਲੀ ਵਾਰੀ ਆਪਣੇ ਮੁਆਵਜ਼ੇ ਵਿੱਚ ਵਾਧਾ ਦੇਖਣਗੇ।
  • ਬੱਚਿਆਂ ਨੂੰ ਪਰਿਵਾਰ-ਆਧਾਰਿਤ ਦੇਖਭਾਲ ਪ੍ਰਦਾਨ ਕਰਨ ਵਾਲੇ 1 ਅ੍ਰਪੈਲ 2019 ਤੋਂ ਉਨ੍ਹਾਂ ਨੂੰ ਮਿਲਣ ਵਾਲੀ ਸੱਪੋਰਟ ਪੇਮੈਂਟ ਵਿੱਚ $179 ਪ੍ਰਤੀ ਮਹੀਨਾ ਦਾ ਵਾਧਾ ਦੇਖਣਗੇ।
  • ਜਿਹੜੇ ਵਿਸਤ੍ਰਿਤ ਪਰਿਵਾਰਕ ਮੈਂਬਰ, ਜਿਵੇਂ ਕਿ ਦਾਦਾ-ਦਾਦੀ ਅਤੇ ਆਂਟੀਆਂ, ਬੱਚਿਆਂ ਨੂੰ ਸਹਿਯੋਗ ਦਿੰਦੇ ਹਨ ਅਤੇ ਸਾਂਭ-ਸੰਭਾਲ ਕਰਦੇ ਹਨ, ਉਹਨਾਂ ਦੀਆਂ ਸੱਪੋਰਟ ਪੇਮੈਂਟਾਂ ਵਧਾ ਕੇ ਫੌਸਟਮ ਮਾਪਿਆਂ ਨੂੰ ਮਿਲਣ ਵਾਲੀਆਂ ਪੇਮੈਂਟਾਂ ਜਿੰਨੀਆਂ ਹੀ ਕਰ ਦਿੱਤੀਆਂ ਜਾਣਗੀਆਂ।

ਬੀ.ਸੀ. ਵਿੱਚ ਤਿਆਰ ਕੀਤੀ ਚਾਈਲਡ ਕੇਅਰ ਯੋਜਨਾ

ਲਾਇਸੈਂਸ-ਸ਼ੁਦਾ ਚਾਈਲਡ ਕੇਅਰ ਥਾਵਾਂ ਦੀ ਫੀਸ ਵਿੱਚ ਕਟੌਤੀ

  • ਲਾਇਸੈਂਸ-ਸ਼ੁਦਾ ਕੇਅਰ ਸੁਵਿਧਾ ਵਿੱਚ ਜਾਣ ਵਾਲੇ ਬੱਚਿਆਂ ਦੇ ਮਾਪਿਆਂ ਵਾਸਤੇ ਫੀਸ ਵਿੱਚ $350 ਪ੍ਰਤੀ ਮਹੀਨਾ ਕਟੌਤੀ, ਜੋ ਕਿ ਸਾਲ ਦੇ $4,200 ਬਣਦੇ ਹਨ, ਅਤੇ ਇਹ ਕਟੌਤੀ ਚਾਈਲਡ ਕੇਅਰ ਦੀਆਂ 52,000 ਤੋਂ ਵੀ ਥਾਵਾਂ ਲਈ ਕੀਤੀ ਜਾ ਰਹੀ ਹੈ।

ਅਫੋਰਡੇਬਲ ਚਾਈਲਡ ਕੇਅਰ ਬੈਨਿਫਿਟ

  • ਬੀ.ਸੀ. ਵਿੱਚ $111,000 ਕਮਾਉਣ ਵਾਲੇ ਸਾਰੇ ਪਰਿਵਾਰਾਂ ਲਈ ਉਪਲਬਧ ਹੈ ਜਿਸ ਨਾਲ ਉਨ੍ਹਾਂ ਨੂੰ $15,000 ਪ੍ਰਤੀ ਬੱਚਾ ਪ੍ਰਤੀ ਸਾਲ ਦੀ ਬੱਚਤ ਹੁੰਦੀ ਹੈ।

ਵਧੀਆ ਚਾਈਲਡ ਕੇਅਰ ਦੀ ਉਪਬਧਤਾ ਦਾ ਵਿਸਥਾਰ

  • 22,000 ਨਵੀਆਂ ਲਾਇਸੈਂਸ-ਸ਼ੁਦਾਚਾਈਲਡ ਕੇਅਰ ਥਾਵਾਂ ਦੇ ਨਿਰਮਾਣ ਲਈ ਅਗਲੇ ਤਿੰਨ ਸਾਲਾਂ ਵਿੱਚ $237 ਮਿਲੀਅਨ ਪ੍ਰਦਾਨ ਕਰ ਰਹੇ ਹਾਂ।