ਤੁਹਾਡੇ ਪਰਿਵਾਰ ਲਈ ਬਿਹਤਰ ਸੇਵਾਵਾਂ ਪ੍ਰਦਾਨ ਕਰ ਰਹੇ ਹਾਂ

ਬਿਹਤਰ ਸੇਵਾਵਾਂ ਦਾ ਮਤਲਬ ਹੈ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਬਿਹਤਰ ਜ਼ਿੰਦਗੀ। ਸਾਡੀ ਸਰਕਾਰ ਉਨ੍ਹਾਂ ਸੇਵਾਵਾਂ ਵਿੱਚ ਨਿਵੇਸ਼ ਕਰ ਰਹੀ ਹੈ ਜਿਨ੍ਹਾਂ ਨਾਲ ਬੀ.ਸੀ. ਪਰਿਵਾਰਾਂ, ਬਜ਼ੁਰਗਾਂ ਅਤੇ ਸਭ ਵਾਸਤੇ ਰਹਿਣ ਲਈ ਇੱਕ ਸ਼ਾਨਦਾਰ ਟਿਕਾਣਾ ਬਣ ਰਿਹਾ ਹੈ।

ਸਿਹਤ ਸੰਭਾਲ ਜੋ ਮਰੀਜ਼ਾਂ ਲਈ ਬਿਹਤਰ ਕੰਮ ਕਰਦੀ ਹੈ

ਹਸਪਤਾਲ ਅਤੇ ਅਰਜੈਂਟ ਪ੍ਰਾਈਮਰੀ ਕੇਅਰ ਸੈਂਟਰ

  • ਅਗਲੇ ਤਿੰਨ ਸਾਲਾਂ ਦੌਰਾਨ ਸਿਹਤ ਸੰਭਾਲ ਵਿੱਚ ਕੁੱਲ $1.3 ਬਿਲੀਅਨ ਤੋਂ ਵੀ ਵੱਧ ਦੇ ਨਿਵੇਸ਼ ਦਾ ਮਤਲਬ ਹੈ ਵਧੇਰੇ ਡਾਕਟਰ ਅਤੇ ਨਰਸਾਂ ਅਤੇ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਘੱਟ ਇੰਤਜ਼ਾਰ ਸਮਾਂ।
  • ਸਾਰੇ ਬ੍ਰਿਟਿਸ਼ ਕੋਲੰਬੀਅਨਾਂ ਨੂੰ ਟੀਮ-ਅਧਾਰਿਤ ਦੇਖਭਾਲ ਪ੍ਰਦਾਨ ਕਰਨ ਦੀ ਸਾਡੀ ਕਾਰਜਨੀਤੀ ਦੇ ਹਿੱਸੇ ਵਜੋਂ ਅਸੀਂ ਨਰਸ ਪ੍ਰੈਕਿਟਸ਼ਨਰਾਂ ਅਤੇ ਫੈਮਲੀ ਡਾਕਟਰਾਂ, ਦੋਵਾਂ ਦੀਆਂ 200 ਨਵੀਆਂ ਅਸਾਮੀਆਂ ਖੋਲ੍ਹ ਰਹੇ ਹਾਂ।
  • ਮੌਜੂਦਾ ਸਮੇਂ ਅਤੇ ਭਵਿੱਖ ਵਿੱਚ ਸਾਡੀਆਂ ਸਿਹਤ ਸੰਭਾਲ ਜ਼ਰੂਰਤਾਂ ਦੀ ਪੂਰਤੀ ਲਈ ਆਉਂਦੇ ਤਿੰਨ ਸਾਲਾਂ ਦੌਰਾਨ $4.4 ਬਿਲੀਅਨ ਹਸਪਤਾਲ ਉਸਾਰਨ, ਰੈਨੋਵੇਟ ਕਰਨ, ਹਸਪਤਾਲਾਂ ਦਾ ਵਿਸਥਾਰ ਕਰਨ ਅਤੇ ਉਨ੍ਹਾਂ ਨੂੰ ਆਧੁਨਿਕ ਬਣਾਉਣ ਲਈ ਖਰਚ ਕੀਤੇ ਜਾਣਗੇ।
  • ਬੀ.ਸੀ ਕੈਂਸਰ ਨੂੰ ਵਧੇਰੇ ਫੰਡਿੰਗ, ਕੈਂਸਰ ਨਾਲ ਸੰਬੰਧਿਤ ਸਰਜਰੀਆਂ, ਡਾਇਗਨੋਸਟਿਕ ਇਮੇਜਿੰਗ ਦੀ ਗਿਣਤੀ ਵਿੱਚ ਵਾਧਾ, ਪੈੱਟ (ਪੀ.ਈ.ਟੀ.) ਅਤੇ ਸੀ.ਟੀ. ਸਕੈਨ ਦਾ ਵਿਸਥਾਰ ਕਰ ਰਹੇ ਹਾਂ ਅਤੇ ਕੀਮੌਥੈਰੇਪੀ ਮੰਗ ਵਿੱਚ ਵਾਧਾ ਕਰ ਰਹੇ ਹਾਂ।
  • ਔਰਤਾਂ, ਬੱਚਿਆਂ, ਨਵ ਜਨਮੇ ਬੱਚਿਆਂ ਅਤੇ ਪਰਿਵਾਰਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਲਈ ਬੀ.ਸੀ. ਵਿੱਚ ਬੱਚਿਆਂ ਅਤੇ ਔਰਤਾਂ ਦੇ ਹਸਪਤਾਲਾਂ ਨੂੰ ਸਹਿਯੋਗ ਦੇ ਰਹੇ ਹਾਂ।
  • 2018 ਤੋਂ, ਐੱਮ.ਆਰ.ਆਈ. ਓਪਰੇਟਿੰਗ ਸਮੇਂ ਵਿੱਚ ਪ੍ਰਤੀ ਹਫਤਾ 800 ਵਧੇਰੇ ਘੰਟੇ ਸ਼ਾਮਲ ਕੀਤੇ ਹਨ ਅਤੇ ਇਸ ਸਾਲ ਅਸੀਂ ਪਿਛਲੇ ਸਾਲ ਦੇ ਮੁਕਾਬਲੇ ਸੂਬੇ ਭਰ ਵਿੱਚ 37,000 ਹੋਰ ਐੱਮ.ਆਰ.ਆਈ. ਨਿਰੀਖਣ ਪ੍ਰਦਾਨ ਕਰਨ ਦੇ ਰਾਹ 'ਤੇ ਹਾਂ।
  • ਬੀ.ਸੀ. ਸਰਜੀਕਲ ਸਰਵਿਸਿਜ਼ ਐਂਡ ਡਾਇਗਨੌਸਟਿਕ ਇਮੇਜਿੰਗ ਕਾਰਜਨੀਤੀ ਤਹਿਤ ਬ੍ਰਿਟਿਸ਼ ਕੋਲੰਬੀਆ ਵਿੱਚ ਚੂਲ਼ੇ, ਗੋਡੇ, ਦੰਦਾਂ ਅਤੇ ਹੋਰ ਸਰਜਰੀਆਂ ਦੀ ਗਿਣਤੀ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 9,400 ਦਾ ਵਾਧਾ ਹੋਵੇਗਾ।

ਫੇਅਰ ਫਾਰਮਾਕੇਅਰ

  • 1 ਜਨਵਰੀ 2019 ਤੋਂ $45,000 ਤੱਕ ਨਿਰੋਲ ਸਾਲਾਨਾ ਆਮਦਨ ਵਾਲੇ ਪਰਿਵਾਰ ਡਿਡਕਟੇਬਲਜ਼ ਰਾਹੀਂ $300 ਤੋਂ $600 ਵਿਚਕਾਰ ਬੱਚਤ ਕਰ ਰਹੇ ਹਨ, ਲੋਕਾਂ ਲਈ ਪ੍ਰਿਸਕ੍ਰਿਪਸ਼ਨ ਦਵਾਈਆਂ ਨੂੰ ਵਧੇਰੇ ਕਫਾਇਤੀ ਬਣਾ ਰਹੇ ਹਾਂ, ਜਦੋਨ ਉਨ੍ਹਾਂ ਨੂੰ ਜ਼ਰੂਰਤ ਹੋਵੇ।
  • $42 ਮਿਲੀਅਨ ਦਾ ਨਵਾਂ ਨਿਵੇਸ਼ ਵਧੇਰੇ ਦਵਾਈਆਂ ਦੇ ਵਿਕਲਪਾਂ ਨੂੰ ਕਵਰ ਕਰੇਗਾ, ਇਸ ਵਿੱਚ ਪਲਮੋਨੇਰੀ ਆਰਟੀਰਲ ਹਾਈਪਰਟੈਂਸ਼ਨ (ਫੇਫੜਿਆਂ ਦੀਆਂ ਧਮਣੀਆਂ ਵਿੱਚ ਬਲੱਡ ਪ੍ਰੈਸ਼ਰ ਵਧਣਾ), ਡਾਈਬੀਟੀਜ਼, ਅਸਥਮਾ (ਦਮਾ) ਅਤੇ ਅੱਖਾਂ ਦੀਆਂ ਇਨਫੈਕਸ਼ਨਾਂ ਦੇ ਇਲਾਜ ਵਾਲੀਆਂ ਦਵਾਈਆਂ ਵੀ ਸ਼ਾਮਲ ਹਨ।

ਮਾਨਸਿਕ ਸਿਹਤ

  • ਬੱਚਿਆਂ ਅਤੇ ਨੌਜਵਾਨਾਂ ਵਾਸਤੇ ਮਾਨਸਿਕ ਸਿਹਤ ਸੰਭਾਲ ਤੱਕ ਪਹੁੰਚ ਵਿੱਚ ਸੁਧਾਰ ਕਰਨ ਲਈ $74 ਮਿਲੀਅਨ ਨਿਵੇਸ਼ ਨਾਲ ਅੱਗੇ ਵੱਧ ਰਹੇ ਹਾਂ।
  • ਏਕੀਕ੍ਰਿਤ ਸੇਵਾਵਾਂ ਇੱਕ ਹੀ ਛੱਤ ਹੇਠਾਂ ਲਿਆਉਣ ਲਈ 12-24 ਸਾਲ ਦੇ ਨੌਜਵਾਨਾਂ ਲਈ ਵਧੇਰੇ ਫਾਊਂਡਰੀ ਸੈਂਟਰ।
  • ਬੱਚਿਆਂ ਦੇ ਸ਼ੁਰੂਆਤੀ ਸਾਲਾਂ ਦੇ ਵਿਕਾਸ ਨੂੰ ਸਹਿਯੋਗ ਦੇਣ ਲਈ ਮਾਪਿਆਂ ਅਤੇ ਪਰਿਵਾਰਾਂ ਲਈ ਵਧੇਰੇ ਪ੍ਰੋਗਰਾਮ, ਇਸ ਵਿੱਚ ਸਕੂਲਾਂ ਵਿੱਚ ਪ੍ਰਦਾਨ ਕੀਤੇ ਜਾਣ ਵਾਲੇ ਪ੍ਰੋਗਰਾਮ ਵੀ ਸ਼ਾਮਲ ਹਨ।
  • ਨੌਜਵਾਨ ਲੋਕਾਂ ਲਈ ਉਨ੍ਹਾਂ ਦੀਆਂ ਜ਼ਰੂਰਤਾਂ ਅਨੁਸਾਰ ਵਧੇਰੇ ਖਾਸ ਪਰਿਵਾਰਕ ਸੰਭਾਲ ਅਤੇ ਦਿਨ ਦੀ ਸੰਭਾਲ।

ਵਿਦਿਆਰਥੀਆਂ ਅਤੇ ਕਲਾਸਰੂਮਾਂ ਵਿੱਚ ਨਿਵੇਸ਼ ਕਰ ਰਹੇ ਹਾਂ

  • ਅਗਲੇ ਤਿੰਨ ਸਾਲਾਂ ਦੌਰਾਨ ਕਿੰਡਰਗਾਰਟਨ ਤੋਂ 12ਵੀਂ ਤਕ ਦੇ ਪੁਰਾਣੇ ਸਕੂਲਾਂ ਦੀ ਥਾਂ ਨਵੇਂ ਸਕੂਲ ਬਣਾਉਣ, ਸਕੂਲਾਂ ਦੇ ਨਵੀਨੀਕਰਣ ਜਾਂ ਵਿਸਥਾਰ ਲਈ $2.7 ਮਿਲੀਅਨ ਦਾ ਨਿਵੇਸ਼॥
  • ਬੀ.ਸੀ. ਭਰ ਵਿੱਚ ਬੱਚਿਆਂ ਨੂੰ ਪੋਰਟੇਬਲ ਤੋਂ ਕਲਾਸਰੂਮ ਤੱਕ ਲਿਆਉਣ ਲਈ 5,500 ਨਵੀਆਂ ਵਿਦਿਆਰਥੀ ਥਾਵਾਂ ਦਾ ਨਿਰਮਾਣ ਕਰ ਰਹੇ ਹਾਂ, ਇਸ ਵਿੱਚ ਸਕੂਲਾਂ ਵਿੱਚ ਨਵੇਂ ਜਾਂ ਅਪਗਰੇਡ ਕੀਤੇ ਖੇਡ ਮੈਦਾਨ ਵੀ ਸ਼ਾਮਲ ਹਨ।
  • $550 ਮਿਲੀਅਨ ਦਾ ਵਾਧੂ ਨਿਵੇਸ਼, ਤਾਂ ਕਿ ਸਾਡਾ ਜਨਤਕ ਵਿਦਿਅਕ ਢਾਂਚਾ ਵੱਧ ਫੁੱਲ ਰਹੀਆਂ ਕਮਿਊਨਟੀਆਂ ਦੀ ਜ਼ਰੂਰਤ ਅਨੁਸਾਰ ਵਿਸਥਾਰ ਕਰਨਾ ਜਾਰੀ ਰੱਖ ਸਕੇ, ਇਸ ਵਿੱਚ ਕਲਾਸਰੂਮ ਇਨਹਾਂਸਮੈਂਟ ਫੰਡ ਲਈ $58 ਮਿਲੀਅਨ ਦਾ ਵਾਧੂ ਨਿਵੇਸ਼ ਸ਼ਾਮਲ ਹੈ।